ਪਟਿਆਲਾ, : ਸਰਕਾਰੀ ਹਾਈ ਸਕੂਲ ਬਨੇਰਾ ਖ਼ੁਰਦ ਵਿਖੇ ਮੁਖ ਅਧਿਆਪਕ ਸ੍ਮਤੀ ਰੇਨੂੰ ਥਾਪਰ ਦੀ ਅਗਵਾਈ ਵਿਚ ਪਹਿਲੀ ਅਥਲੈਟਿਕ ਮੀਟ ਕਰਵਾਈ ਗਈ। ਡੀ.ਪੀ.ਈ. ਨਿਰੰਜਨ ਸਿੰਘ ਨੰਜਾ ਦੀ ਦੇਖ ਰੇਖ ਵਿਚ ਹੋਈ ਇਸ ਮੀਟ ਦੇ ਉਦਘਾਟਨ ਸਮਾਰੋਹ ਦੌਰਾਨ ਵੱਖ ਵੱਖ ਹਾਊਸਜ਼ ਦੇ ਖਿਡਾਰੀਆਂ ਨੇ ਮਾਰਚ ਪਾਸਟ ਰਾਹੀਂ ਸ੍ਮਤੀ ਰੇਨੂੰ ਥਾਪਰ ਨੂੰ ਸਲਾਮੀ ਦਿੱਤੀ। ਸ੍ਮਤੀ ਥਾਪਰ ਨੇ ਝੰਡਾ ਲਹਿਰਾ ਕੇ ਕਬੂਤਰ ਛੱਡ ਕੇ ਲੀਗ ਦਾ ਉਦਘਾਟਨ ਕੀਤਾ।
ਪਰਮਿੰਦਰ ਸਿੰਘ ਨੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਦੀ ਸਹੁੰ ਚੁੱਕੀ। ਇਸ ਮੀਟ ਦੌਰਾਨ ਅੰਡਰ 14 ਤੇ 17 ਵਰਗ ਦੇ 100 ਮੀਟਰ, 200, 400, 800, 1500, ਰਿਲੇਅ ਦੌੜਾਂ, ਗੋਲਾ ਸੁੱਟਣ, ਡਿਸਕਸ ਸੁੱਟਣ, ਜੈਵਲਿੰਗ ਸੁੱਟਣ, ਲੰਬੀ ਤੇ ਉਚੀ ਛਾਲ ਦੇ ਮੁਕਾਬਲੇ ਕਰਵਾਏ ਗਏ। ਜੇਤੂ ਅਥਲੀਟਾਂ ਨੂੰ ਤਗਮੇ ਪ੍ਦਾਨ ਕੀਤੇ ਗਏ। ਇਸ ਮੌਕੇ ਸ੍ ਨਗਿੰਦਰਪਾਲ ਸਿੰਘ, ਜਸਪਾਲ ਸਿੰਘ, ਬਿੰਦਰ ਕੌਰ, ਗੁਰਬਖ਼ਸ਼ ਸਿੰਘ, ਗੁਰਮੀਤ ਸਿੰਘ, , ਨਰਿੰਦਰ ਸਿੰਘ, ਗਗਨਦੀਪ ਸਿੰਘ, ਜਸਮੀਤ ਕੌਰ, ਗੀਤਾ ਵਰਮਾ, ਨਵਨੀਤ ਕੌਰ, ਪਿੰਡ ਪਤਵੰਤੇ ਸੱਜਣ ਮੋਹਨ ਸਿੰਘ, ਹਰਵਿੰਦਰ ਸਿੰਘ, ਰਾਮ ਸਿੰਘ, ਸਤਿਗੁਰ ਸਿੰਘ ਤੇ ਦੀਦਾਰ ਸਿੰਘ ਆਦਿ ਹਾਜ਼ਰ ਸਨ।