spot_img
spot_img
spot_img
spot_img
spot_img

ਸਟਾਫ ਨਰਸਿਜ ਐਸੋਸੀਏਸ਼ਨ ਨੇ ਸੈਕਟਰੀ ਪੰਜਾਬ ਤੇ ਡੀ.ਆਰ.ਐਮ.ਈ. ਮੈਡਮ ਮੋਹੀ ਨਾਲ ਵਿਸ਼ੇਸ਼ ਤੋਰ ਮੁਲਾਕਾਤ ਕੀਤੀ

ਸਟਾਫ ਨਰਸਿਜ ਐਸੋਸੀਏਸ਼ਨ ਨੇ ਪ੍ਧਾਨ ਹਰਜੀਤ ਕੋਰ ਤੇ ਵਾਇਸ ਪ੍ਧਾਨ ਅਮਨਪ੍ਰੀਤ ਕੋਰ ਦੀ ਪ੍ਧਾਨਗੀ ਵਿੱਚ ਸੈਕਟਰੀ ਪੰਜਾਬ ਸ੍ ਹਸਨ ਲਾਲ ਤੇ ਡੀ.ਆਰ.ਐਮ.ਈ. ਮੈਡਮ ਮੋਹੀ ਨਾਲ ਵਿਸ਼ੇਸ਼ ਤੋਰ ਤੇ ਪਟਿਆਲਾ ਮੈਡੀਕਲ ਕਾਲਜ ਵਿੱਚ ਮੁਲਾਕਾਤ ਕੀਤੀ। ਐਸੋਸੀਏਸ਼ਨ ਨੇ ਗੁਲਦਸਤਾ ਦੇ ਕੇ ਦੋਹਾਂ ਦਾ ਸਵਾਗਤ ਕੀਤਾ ਤੇ ਨਵੀਂ ਬਣੀ ਐਸੋਸੀਏਸ਼ਨ ਬਾਰੇ ਦੱਸਿਆ ਗਿਆ ਤੇ ਨਾਲ ਹੀ ਰੈਗੂਲਰ ਸਟਾਫ ਨਰਸ ਦੀ ਪ੍ਧਾਨ ਸਿਸਟਰ ਹੁੰਦਲ ਵੀ ਸਨ। ਸਕੱਤਰ ਹੁਸਨ ਲਾਲ ਤੇ ਡੀ.ਆਰ.ਐਮ.ਈ. ਮੈਡਮ ਮੋਹੀ ਨੇ ਨਵੀਂ ਬਣੀ ਐਸੋਸੀਏਸ਼ਨ ਨੂੰ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਉਹ ਮਿਲਕੇ ਕੰਮ ਕਰਨਗੀਆਂ। ਐਸੋਸੀਏਸ਼ਨ ਨੇ ਸੈਕਟਰੀ ਅਤੇ ਡੀ.ਆਰ.ਐਮ.ਈ. ਨੂੰ ਮੈਮੋਰੰਡਮ ਦਿੱਤਾ ਜਿਸ ਵਿੱਚ ਕੰਟਰੈਕਟ ਸਟਾਫ ਨੂੰ ਰੈਗੂਲਰ ਕਰਨ ਦੀ ਮੰਗ ਕਹੀ ਗਈ ਤੇ 33% ਵਾਧੇ ਦੀ ਵੀ ਗੱਲ ਕੀਤੀ ਗਈ। ਸੈਕਟਰੀ ਨੇ ਕਿਹਾ ਕਿ 33% ਵਾਧਾ ਹੋ ਗਿਆ ਹੈ ਤੇ ਜਲਦ ਹੀ ਲਾਗੂ ਹੋ ਜਾਵੇਗਾ ਅਤੇ ਜਲਦੀ ਹੀ 2016 ਤੱਕ ਰੇਗੂਲਰ ਹੋਣ ਦਾ ਕੰਮ ਵੀ ਹੋ ਜਾਵੇਗਾ ਤੇ ਹੁਣ ਸਟਾਫ ਨੂੰ ਕੋਈ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ। ਐਸੋਸੀਏਸ਼ਨ ਨੇ ਧੰਨਵਾਦ ਕੀਤਾ। ਇਸ ਮੋਕੇ ਤੇ ਪ੍ਧਾਨ ਹਰਜੀਤ ਕੋਰ, ਵਾਇਸ ਪ੍ਧਾਨ ਅਮਨਪ੍ਰੀਤ ਕੌਰ, ਜਨਰਲ ਸਕੱਤਰ ਸੋਨੀ ਕੋਰ, ਸੈਮਟਰੀ ਮਮਤਾ, ਸੈਕਟਰੀ ਨਰਿੰਦਰ ਸ਼ਰਮਾ, ਸਿਮਰਨ, ਲਵਨੀਤ ਕੋਰ, ਸੁਖਪ੍ਰੀਤ ਕੋਰ, ਬਲਜਿੰਦਰ ਕੋਰ, ਕਮਲਜੀਤ ਕੋਰ, ਆਸ਼ੀਮਾ, ਅਨੀਤਾ, ਪਵਨਦੀਪ, ਮੋਨੀਕਾ ਜੋਸ਼ੀ ਆਦਿ ਹਾਜਰ ਸਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles