ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਖੁਸ਼^ਮਿਜਾਜ ਪ੍ਰੋਫੈਸਰ ਡਾ਼ ਸਰਬਜਿੰਦਰ ਸਿੰਘ ਨੂੰ ਵਾਈਸ ਚਾਂਸਲਰ ਦੇ ਆਦੇਸ਼ਾਂ ਨਾਲ ਯੂਨੀਵਰਸਿਟੀ ਸਿੰਡੀਕੇਟ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਡਾ਼ ਸਾਹਿਬ ਇਸ ਵੇਲੇ ਪੋ੍ਰਫੈਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਤੇ ਚੇਅਰਮੈਨ ਭਾਈ ਗੁਰਦਾਸ ਚੇਅਰ ਵਜੋਂ ਕਾਰਜਸ਼ੀਲ ਹਨ। ਇਸ ਨਿਯੁਕਤੀ ਬਾਰੇ ਗੱਲ ਕਰਦਿਆਂ ਵਾਈਸ^ਚਾਂਸਲਰ ਸਾਹਿਬ ਨੇ ਕਿਹਾ ਕਿ ਸਰਬਜਿੰਦਰ ਸਿੰਘ ਦਾ ਪ੍ਰਬੰਧਕ ਦੇ ਤੌਰ ਤੇ ਯੂਨੀਵਰਸਿਟੀ ਵਿਚ ਆਪਣਾ ਵਿਸ਼ੇਸ਼ ਸਥਾਨ ਹੈ। ਇਸ ਰੁਤਬੇ ਤੇ ਅਜਿਹੇ ਯੋਗ ਅਕਾਦਮੀਸ਼ੀਅਨ ਦੀ ਨਿਯੁਕਤੀ ਯੂਨੀਵਰਸਿਟੀ ਦੇ ਕਾਰਜਾਂ ਲਈ ਬੇਹੱਦ ਲਾਹੇਵੰਦ ਹੋਵੇਗੀ। ਰਜਿਸਟਰਾਰ ਡਾ਼ ਦੇਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਨੌਜਵਾਨ ਪ੍ਰੋਫੈਸਰ ਬੇਹੱਦ ਮਿਹਨਤੀ ਤੇ ਯੋਗ ਹੈ। ਸਿੰਡੀਕੇਟ ਦੇ ਮੈਂਬਰ ਵਜੋਂ ਉਸਦੀ ਨਿਯੁਕਤੀ ਤੇ ਅਸੀਂ ਫਖ਼ਰ ਕਰਦੇ ਹਾਂ। ਡਾ਼ ਜੋਗਾ ਸਿੰਘ, ਡਾ਼ ਗੁਰਬਖਸ਼ ਸਿੰਘ, ਡਾ਼ ਦਵਿੰਦਰ ਸਿੰਘ, ਡਾ਼ ਸਤਵਿੰਦਰ ਸਿੰਘ, ਡਾ਼ ਪਰਮਵੀਰ ਸਿੰਘ, ਡਾ਼ ਚਿਰਾਗਦੀਨ, ਡਾ਼ ਬਲਜੀਤ ਸਿੰਘ ਸਿੱਧੂ, ਵਿੱਤ ਅਫਸਰ ਅਤੇ ਕੰਟਰੋਲਰ ਡਾ਼ ਪਵਨ ਕੁਮਾਰ ਸਿੰਗਲਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ।