spot_img
spot_img
spot_img
spot_img
spot_img

ਪਬਲਿਕ ਸੈਕਟਰ ਦੀ ਮਜਬੂਤੀ ਨਾਲ ਹੀ ਦੇਸ਼ ਦੀ ਮਜਬੂਤੀ ਕਾਮਰੇਡ ਹਰਦੇਵ ਸਿੰਘ ਅਰਸੀ

ਪਟਿਆਲਾ :ਪਬਲਿਕ ਸੈਕਟਰ ਦੀ ਮਜਬੂਤੀ ਨਾਲ ਹੀ ਦੇਸ਼ ਦੀ ਮਜਬੂਤੀ ਹੋ ਸਕਦੀ ਹੈ। ਜੇਕਰ ਆਰਥਿਕ ਆਜਾਦੀ ਨਾਂ ਰਹੀ ਤਾਂ ਰਾਜਸੀ ਅਜ਼ਾਦੀ ਵੀ ਨਹੀ ਰਹਿਣੀ ਇਹ ਗੱਲ ਅੱਜ ਇੱਥੇ ਪ੍ਰਭਾਤ ਪਰਵਾਨਾ ਮੈਮੋਰੀਅਲ ਟਰੇਡ ਯੂਨੀਅਨ ਸੈਂਟਰ ਪਟਿਆਲਾ ਵਿਖੇ ਬਿਜਲੀ ਮੁਲਾਜਮਾਂ ਦੀ ਜੱਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੀ ਸਥਾਪਨਾ ਦੇ 50 ਵਰੇ ਪੂਰੇ ਹੋਣ ਤੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਦੇਵ ਸਿੰਘ ਅਰਸੀ ਸੂਬਾ ਸਕੱਤਰ ਸੀ.ਪੀ.ਆਈ. ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਬੇਲੋੜਾ ਖਰਚਾ ਕਰਕੇ ਵਾਧੂ ਵਿੱਤੀ ਭਾਰ ਪੰਜਾਬ ਦੇ ਖਪਤਕਾਰਾਂ ਤੇ ਪਾ ਰਹੀ ਹੈ। ਬਠਿੰਡਾ ਸੰਗਰੂਰ ਤੇ ਹੋਰ ਥਾਵਾਂ ਤੇ ਵੀ.ਆਈ.ਪੀ.ਗੈਸਟ ਹਾਊਸ ਬਣਾਏ ਗਏ ਹਨ, ਪੰਜਾਬ ਸਰਕਾਰ ਵੀ ਲੋਕਾਂ ਤੇ ਵਿੱਤੀ ਭਾਰ ਪਾ ਕੇ ਮਾਡਰਨ ਜੇਲ ਦੀ ਉਸਾਰੀ ਕਰਵਾ ਰਹੀ ਹੈ। ਮੁਲਾਜਮਾਂ ਦੀ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਜਦੋਂ ਕਿ ਪਾਵਰਕੌਮ ਵਿੱਚ 36000 ਮੁਲਾਜਮਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਕੇਂਦਰ ਸਰਕਾਰ ਕਾਰਪੋਰੇਸ਼ਟ ਘਰਾਣਿਆਂ ਦੀ ਮੱਦਦ ਕਰ ਰਹੀ ਹੈ। ਲੇਬਰ ਐਕਟ, ਇੰਡਸਟਰੀਅਲ ਡਿਸਪਿਊਟ ਐਕਟ ਤੇ ਹੋਰ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾ ਕਰ ਰਹੀ ਹੈ। ਕਾਮਰੇਡ ਜੋਗਿੰਦਰ ਦਿਆਲ ਕੌਮੀ ਕੌਂਸਲ ਮੈਂਬਰ ਨੇ ਕਿਹਾ ਕਿ ਕੇਂਦਰ ਸਰਕਾਰ ਫਿਰਕਾ ਪ੍ਸਤੀ ਨੂੰ ਸਹਿ ਦੇ ਕੇ ਵੱਡੇ ਪੂੰਜੀਪਤੀਆਂ ਨੂੰ ਖੁਲਆਂ ਛੋਟਾਂ ਦੇ ਰਹੀ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਆਪਣਾ ਕੇ ਮਿਹਨਤਕਸ਼ ਮਜਦੂਰਾਂ ਨੂੰ ਕਾਨੂੰਨੀ ਹੱਕ ਦੇਣ ਦੀ ਥਾਂ ਹਾਇਰ ਐਂਡ ਫਾਇਰ ਦੀ ਮਜਦੂਰ ਵਿਰੋਧੀ ਨੀਤੀ ਅਪਣਾ ਰਹੀ ਹੈ। ਉਨ ਕਿਹਾ ਕਿ ਪੰਜਾਬ ਸਰਕਾਰ ਦਾ ਖਜਾਨਾ ਖਾਲੀ ਹੋ ਚੁੱਕਾ ਹੈ। ਵਿਕਾਸ ਦੀ ਥਾਂ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗ੍ਸਤ ਹੋ ਰਹੀ ਹੈ।
ਸਾਥੀ ਅਮਰੀਕ ਸਿੰਘ ਨੂਰਪੁਰ ਅਤੇ ਰਛਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਾ. ਭੁਪਿੰਦਰ ਸਾਂਬਰ ਨੇ ਕਿਹਾ ਕਿ ਮਜਦੂਰ, ਮੁਲਾਜਮ ਤੇ ਮਿਹਨਕਸ਼ ਜਨਤਾ ਦੀ ਇੱਕਮੁਠਤਾ ਤੇ ਸੰਘਰਸ਼ ਨਾਲ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਨੱਥ ਪਾਈ ਜਾ ਸਕਦੀ ਹੈ। ਇਸ ਮੌਕੇ ਸਾਥੀ ਕੰਵਰ ਸਿੰਘ ਪ੍ਰਧਾਨ ਹਰਿਆਣਾ ਕਰਮਚਾਰੀ ਸੰਘ ਅਤੇ ਹਰਿਆਣਾ ਰਾਜ ਬਿਜਲੀ ਬੋਰਡ ਨੇ ਪੰਜਾਬ ਦੇ ਬਿਜਲੀ ਮੁਲਾਜਮਾਂ ਨੂੰ ਪੂਰਾ-ਪੂਰਾ ਸਾਥ ਦੇਣ ਦਾ ਭਰੋਸਾ ਦਿਵਾਇਆ। ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ ਦੇ ਕੌਮੀ ਪ੍ਧਾਨ ਐਮ.ਐਲ. ਸਹਿਗਲ ਨੇ ਕਿਹਾ ਕਿ ਕੌਮੀ ਪੱਧਰ ਤੇ ਮਜਦੂਰ ਮੁਲਾਜਮ ਸਾਂਝੇ ਸੰਘਰਸ਼ ਕਰਕੇ ਹੀ ਸਰਕਾਰ ਦੀਆਂ ਮੁਲਾਜਮ ਮਜਦੂਰ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਨ। ਕਾਮਰੇਡ ਰਣਬੀਰ ਢਿੱਲੋਂ ਕਨਵੀਨਰ ਮੁਲਾਜਮ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਅਤੇ ਜੱਥੇਬੰਦੀ ਨਾਲ ਕੀਤੇ ਸਮਝੌਤੇ ਲਾਗੂ ਨਾ ਕਰਨ ਦੀ ਨਿਖੇਧੀ ਕੀਤੀ। ਇਸ ਮੌਕੇ ਜੱਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਜੱਥੇਬੰਦੀ ਦੇ ਸੇਵਾ ਕਰਨ ਵਾਲੇ ਆਗੂਆਂ ਅਤੇ ਮਹਿਮਾਨਾਂ ਨੂੰ ਮੈਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਰਬ ਸਾਥੀ ਕਰਮ ਚੰਦ ਭਾਰਦਵਾਜ ਸਰਪ੍ਰਸਤ, ਬ੍ਰਿਜ ਲਾਲ, ਮਹਿੰਦਰ ਨਾਥ, ਰਣਜੀਤ ਹੰਸ ਜਨਰਲ ਸਕੱਤਰ ਸੀ.ਟੀ.ਯੂ. ਵਰਕਰਜ਼ ਯੂਨੀਅਨ, ਬੀਬੀ ਜਸਵੀਰ ਕੌਰ ਏ.ਐਲ.ਐਮ./ਐਲ.ਐਚ.ਵੀ. ਯੂਨੀਅਨ, ਕਰਤਾਰ ਪਾਲ ਕਨਵੀਨਰ ਪੰਜਾਬ ਅਤੇ ਯੂ.ਟੀ. ਇੰਪਲਾਈਜ਼ ਯੂਨੀਅਨ, ਹਰਭਜਨ ਸਿੰਘ ਸਕੱਤਰ ਜੇ.ਏ.ਸੀ., ਜਗਤਾਰ ਸਿੰਘ ਉਪਲ ਜਨਰਲ ਸਕੱਤਰ ਟੀ.ਐਸ.ਯੂ., ਸ਼ਾਮ ਲਾਲ ਸ਼ਰਮਾ ਪੰਜਾਬ ਫਾਰਮਸਿਸਟ ਐਸੋਸੀਏਸ਼ਨ, ਕੁਲਵੰਤ ਸਿੰਘ ਮੋਲਵੀਵਾਲਾ ਜਿਲਾ ਸਕੱਤਰ ਸੀ.ਪੀ.ਆਈ., ਕਾਮਰੇਡ ਸੁਖਦੇਵ ਦੁਗਾਲ, ਡਾ. ਪ੍ਰੇਮ ਰਾਮ ਨਿਵਾਸ ਸ਼ਰਮਾ ਡਿਪਟੀ ਜਨਰਲ ਸਕੱਤਰ ਹਰਿਆਣਾ ਰਾਜ ਅਧਿਆਪਕ ਸੰਘ, ਹੀਰਾ ਸਿੰਘ ਪ੍ਧਾਨ ਐਚ.ਐਸ.ਈ.ਬੀ. ਇੰਪਲਾਈਜ਼ ਯੂਨੀਅਨ, ਜਤਿੰਦਰ ਪਾਲ ਸਿੰਘ ਕੈਸ਼ੀਅਰ ਸੀ.ਟੀ.ਯੂ. ਵਰਕਰਜ਼ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਸਮੁੱਚੇ ਬਿਜਲੀ ਮੁਲਾਜਮਾਂ ਅਤੇ ਜੱਥੇਬੰਦੀ ਦੇ ਆਗੂਆਂ ਨੂੰ ਗੋਲਡਨ ਜੂਬਲੀ ਸਮਾਗਮ ਮਨਾਉਣ ਤੇ ਲੱਖ-ਲੱਖ ਵਧਾਈ ਦਿੱਤੀ ਅਤੇ ਏਕਤਾ ਵਿਸ਼ਾਲ ਕਰਨ ਦਾ ਸੱਦਾ ਦਿੱਤਾ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles