ਟੈਕਨੀਕਲ ਇੰਪਲਾਈਂ ਯੂਨੀਅਨ ਦੀ ਮੀਟਿੰਗ ਏ_ਟੈਂਕ ਨਗਰ ਨਿਗਮ ਵਿਖੇ ਪ੍ਧਾਨ ਪਵਿੱਤਰ ਸਿੰਘ ਗੁਰੂ ਦੀ ਅਗਵਾਈ ਹੇਠ ਹੋਈ। ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸੈਕਟਰੀ ਰਜੇਸ ਧੀਮਾਨ ਨੇ ਕਿਹਾ ਕਿ ਕਰਮਚਾਰੀਆਂ ਦਾ ਬਣਦਾ ਪਿਛਲਾ ਸੀ.ਪੀ.ਐਫ. ਅਤੇ ਪੀ.ਐਫ. ਬਕਾਇਆ ਜਾਤ ਜਮਾਂ ਕਰਵਾਇਆ ਜਾਵੇ ਅਤੇ ਕਰਮਚਾਰੀਆਂ ਦੀਆਂ ਬਣਦੀਆਂ ਤਰੱਕੀਆਂ ਕੀਤੀਆਂ ਜਾਣ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਧਾਨ ਪਵਿੱਤਰ ਸਿੰਘ ਗੁਰੂ ਨੇ ਕਿਹਾ ਕਿ ਜੋ ਸਰਕਾਰ ਵਲੋਂ ਏ.ਸੀ.ਪੀ. ਸਕੀਮ ਅਤੇ 4_9_14 ਤੇ ਲੱਗੀ ਰੋਕ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਠੇਕੇਦਾਰੀ ਪ੍ਰਥਾ ਤੁਰੰਤ ਬੰਦ ਕੀਤੀ ਜਾਵੇ ਅਤੇ ਪੁਰਾਣੀ ਪੈਨਸਨ ਸਕੀਮ ਲਾਗੂ ਕੀਤੀ ਜਾਵੇ।
ਯੂਨੀਅਨ ਦੇ ਸਰਪ੍ਰਸਤ ਸ੍ ਸੁਰਿੰਦਰ ਗੋਇਲ ਨੇ ਬੋਲਦਿਆਂ ਕਿਹਾ ਕਿ ਕੱਚੇ ਸੀਵਰਮੈਨਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਵੇ। ਬਣਦਾ ਤੇਲ ਸਾਬਣ ਵੀ ਸਮੇਂ ਸਿਰ ਦਿੱਤਾ ਜਾਵੇ।