ਪਟਿਆਲਾ, ਸਿਵਲ ਸਰਜਨ ਪਟਿਆਲਾ ਡਾ਼ ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨੋਡਲ ਅਫਸਰ ਅਰਬਨ ਸਿਹਤ ਮਿਸ਼ਨ ਡਾ਼ ਐਮ਼ ਐਸ ਧਾਲੀਵਾਲ ਅਤੇ ਸੀਨੀਅਰ ਮੈਡੀਕਲ ਅਫਸਰ ਮਾਡਲ ਟਾਉਨ ਡਾ਼ ਸੱਜਣ ਸਿੰਘ ਦੀ ਦੇਖ ਰੇਖ ਅਧੀਨ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸੂਲਰ ਦੇ ਅਧੀਨ ਆਉਂਦੇ ਏਰੀਏ ਸੰਜੇ ਕਾਲੋਨੀ ਦੇ ਕਿਉਸਕ ਵਿਖੇ ਇਕ ਆਊਟਰੀਚ ਮੁਫਤ ਮੈਡੀਕਲ ਸਿਹਤ ਚੈਕਅਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਫੀਮੇਲ ਮੈਡੀਕਲ ਅਫਸਰ ਡਾ਼ ਰਿਸ਼ਮਾ ਭੌਰਾ, ਮੈਡੀਸਨ ਦੇ ਮਾਹਰ ਡਾ਼ ਸੰਦੀਪ ਕੁਮਾਰ, ਤਪਦਿਕ ਰੋਗਾ ਦੇ ਮਾਹਰ ਡਾ਼ਗੁਰਪ੍ਰੀਤ ਸਿੰਘ ਨਾਗਰਾ ਅਤੇ ਅਪਥਾਲਮਿਕ ਅਫਸਰ ਮੈਡਮ ਸੀਮਾ ਰਾਣੀ ਵੱਲੋ ਮਰੀਜਾਂ ਦਾ ਚੈਕਅਪ ਕੀਤਾ ਗਿਆ। ਅੱਜ ਦੇ ਇਸ ਸਿਹਤ ਕੈਂਪ ਵਿਚ ਕੁੱਲ 192 ਮਰੀਜਾਂ ਦਾ ਚੈਕਅਪ ਕੀਤਾ ਗਿਆ ਇਸ ਕੈਂਪ ਦੋਰਾਨ 52 ਮਰੀਜਾਂ ਦੀ ਹੋਮਿੳਗਲੋਬਿਨ ਟੈਸਟ ਅਤੇ ਪਿਸ਼ਾਬ ਦੇ ਟੈਸਟ ਅਤੇ 38 ਮਰੀਜਾ ਦੇ ਅੱਖਾ ਦੇ ਚੈਕਅਪ ਕੀਤੇ ਗਏ ਜੋ ਕਿ ਬਿੱਲਕੁਲ ਮੁਫਤ ਕੀਤੇ ਗਏ। ਇਸ ਮੋਕੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆ ਗਈਆਂ ਅਤੇ ਲੋਕਾ ਨੂੰ ਵੱਖ ਵੱਖ ਸਿਹਤ ਸੰਸਥਾਵਾ ਵਿਚ ਦਿੱਤੀਆ ਜਾ ਰਹੀਆ ਸਿਹਤ ਸੇਵਾਵਾਂ ਅਤੇ ਸਿਹਤ ਸਕੀਮਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਨੋਡਲ ਅਫਸਰ ਡਾ਼ ਐਮ਼ ਐ ਸ਼ਧਾਲੀਵਾਲ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਸਰਕਾਰ ਦੀਆ ਹਦਾਇਤਾਂ ਅਨੁਸਾਰ ਅਜਿਹੇ ਆਉਟ ਰੀਚ ਮੈਡੀਕਲ ਚੈਕਅਪ ਕੈਂਪ ਆਉਂਦੇ ਸਮੇ ਦੋਰਾਨ ਵੀ ਜਾਰੀ ਰਹਿਣਗੇ ਉਹਨਾਂ ਸਮੂਹ ਲੋਕਾਂ ਨੂੰ ਇਹਨਾਂ ਕੈਪਾ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਕਿਹਾ।ਇਸ ਕੈਂਪ ਵਿਚ ਸਟਾਫ ਨਰਸ ਮਨਵਿੰਦਰ ਕੋਰ ਅਤੇ ਨੀਤੂ ਰਾਣੀ, ਫਰਮਾਸਿਸਟ ਹਰਬੰਸ ਸਿੰਘ, ਲੈਬ ਟੈਕਨੀਸ਼ੀਅਨ ਰੂਬੀ, ਏ਼ਐਨ਼ਐਮ ਸੋਨੀਆਂ ਅਤੇ ਹਰੀਸ਼ ਕੁਮਾਰੀ,ਏਰੀਏ ਦੀਆਂ ਆਸ਼ਾ ਵਰਕਰਾ ਅਤੇ ਆਂਗਣਵਾੜੀ ਵਰਕਰਾਂ ਵੱਲੋ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ।