ਲੁਧਿਆਣਾ, ਪੰਜਾਬ ਭਰੇ ਦੇ ਜ਼ਿਲਾਂ ਪ੍ਰੀਸ਼ਦਾਂ ਦੇ ਚੇਅਰਮੈਨਾਂ ਨੇ ਅੱਜ ਇੱਕ ਮੀਟਿੰਗ ਸਥਾਨਕ ਜ਼ਿਲਾਂ ਪ੍ਰੀਸ਼ਦ ਲੁਧਿਆਣਾ ਦੇ ਮੀਟਿੰੰਗ ਹਾਲ ਵਿੱਚ ਕੀਤੀ, ਜਿਸ ਵਿੱਚ ਪੰਜਾਬ ਭਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਪਿੰਡ-ਪਿੰਡ ਪੱਧਰ ‘ਤੇ ਪਹੁੰਚਾਉਣ ਅਤੇ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਸਾਰੇ ਚੇਅਰਮੈਨਾਂ ਨੇ ਆਪਣੇ-ਆਪਣੇ ਸੁਝਾਅ ਪੇਸ਼ ਕੀਤੇ।
ਪੰਜਾਬ ਸਰਕਾਰ ਵੱਲੋਂ ਆਰੰਭੇ ਵੱਡੇ ਪੱਧਰ ‘ਤੇ ਵਿਕਾਸ ਕਾਰਜਾਂ ਨੂੰ ਸਿਰੇ ਚਾੜਨ ਲਈ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਗਈ। ਜਿਸ ਸੰਬੰਧੀ ਉਨਾਂ ਨੂੰ ਹੱਲ ਕਰਵਾਉਣ ਲਈ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਧਿਆਨ ਵਿਚ ਲਿਆਉਣ ਦਾ ਫੈਸਲਾ ਕੀਤਾ। ਇਸ ਮੀਟਿੰਗ ਵਿੱਚ ਪੈਨਸ਼ਨਾਂ, ਨੀਲੇ ਕਾਰਡ, ਡਿਸਪੈਂਸਰੀਆਂ ਦੀਆਂ ਬਿਲਡਿੰਗਾਂ ਤੇ ਸਟਾਫ ਸਬੰਧੀ, ਮਗਨਰੇਗਾ, ਆਂਗਣਵਾੜੀ ਸੈਂਟਰਾਂ ਦੀਆਂ ਬਿਲਡਿੰਗਾਂ ਬਾਰੇ ਵੀ ਚਰਚਾ ਹੋਈ ਅਤੇ ਚੇਅਰਮੈਨਾਂ ਨੇ ਹਰ ਮਹੀਨੇ ਸਾਂਝੀ ਮੀਟਿੰਗ ਕਰਨ ਦਾ ਫੈਸਲਾ ਕੀਤਾ। ਅਗਲੀ ਮੀਟਿੰਗ ਅਜੀਤਗੜ(ਮੋਹਾਲੀ) ਵਿਖੇ ਕੀਤੀ ਜਾਵੇਗੀ ਤਾਂ ਜੋ ਕਿਸੇ ਕਿਸਮ ਦੀ ਪੰਜਾਬ ਪੱਧਰ ਦੇ ਲੋਕਾਂ ਦੀ ਸਮੱਸਿਆਵਾਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਇਆ ਜਾ ਸਕੇ।
ਇਸ ਮੌਕੇ ਭਾਗ ਸਿੰਘ ਮਾਨਗੜ ਚੇਅਰਮੈਨ ਜਿਲਾਂ ਪ੍ਰੀਸ਼ਦ ਲੁਧਿਆਣਾ, ਬਲਜੀਤ ਸਿੰਘ ਭੂੱਟਾ ਚੇਅਰਮੈਨ ਸ਼੍ਰੀ ਫਤਹਿਗੜ ਸਾਹਿਬ, ਬੀਬੀ ਪਰਮਜੀਤ ਕੌਰ ਚੇਅਰਪਰਸਨ ਮੋਹਾਲੀ, ਜਸਪਾਲ ਸਿੰਘ ਕਲਿਆਣ ਚੇਅਰਮੈਨ ਪਟਿਆਲਾ, ਰਾਜਵੰਤ ਕੌਰ ਚੇਅਰਪਰਸਨ ਤਰਨਤਾਰਨ, ਬਲਦੇਵ ਰਾਜ ਕੰਬੋਜ ਚੇਅਰਮੈਨ ਫਿਰੋਜਪੁਰ, ਅਮਰਜੀਤ ਸਿੰਘ ਚੇਅਰਮੈਨ ਰੋਪੜ, ਜਸਬੀਰ ਸਿੰਘ ਦਿਓਲ ਚੇਅਰਮੈਨ ਸੰਗਰੂਰ, ਸੁਖਮਨਦੀਪ ਕੌਰ ਮਾਨ ਚੇਅਰਪਰਸਨ ਫਾਜਿਲਕਾ, ਗੋਬਰਦਨ ਗੋਪਾਲ ਚੇਅਰਮੈਨ ਪਠਾਨਕੋਟ, ਰਵਨੀਤ ਕੌਰ ਚੇਅਰਪਰਸਨ ਬਰਨਾਲਾ, ਪਰਮਿੰਦਰ ਸਿੰਘ ਰੰਗੀਆ ਵਾਈਸ ਚੇਅਰਮੈਨ ਜਿਲਾਂ ਪ੍ਰੀਸ਼ਦ ਲੁਧਿਆਣਾ ਹਾਜ਼ਰ ਹੋਏ।