ਪਟਿਆਲਾ: ਦੇਸ਼ ਦੇ ਬਾਹਰੀ ਤੇ ਅੰਦਰੂਨੀ ਦੁਸ਼ਮਣਾਂ ਦਾ ਟਾਕਰਾ ਕਰਕੇ ਸ਼ਹੀਦੀਆਂ ਪਰਾਪਤ ਕਰਨ ਵਾਲਿਆਂ ਦੀ ਯਾਦ ਵਿੱਚ ਉਸਾਰੇ ਜਾਣ ਵਾਲੇ ਸ਼ਹੀਦੀ ਸਮਾਰਕ ਸਾਡੀਆਂ ਆਉਣ ਵਾਲੀਆਂ ਪੀੜਆਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ” ਇਹਨਾਂ ਵਿਚਾਰਾਂ ਦਾ ਪ੍ਗਟਾਵਾ ਅੱਜ ਇੱਥੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲਾ) ਸ਼੍ ਰਾਜ ਪਾਲ ਮੀਨਾ ਨੇ ਬੀਤੇ ਸਮੇਂ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਜੇਲ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਯਾਦ ਵਿੱਚ ਪੰਜਾਬ ਜੇਲ ਟਰੇਨਿੰਗ ਸਕੂਲ ਵਿਖੇ ਉਸਾਰੇ ਸ਼ਹੀਦੀ ਸਮਾਰਕ ਨੂੰ ਦੇਸ਼ ਨੂੰ ਸਮਰਪਿਤ ਕਰਨ ਮੌਕੇ ਕੀਤਾ। ਸ਼੍ ਮੀਨਾ ਨੇ ਕਿਹਾ ਕਿ ਜਿਹੜੀਆਂ ਕੌਮਾਂ ਜਾਂ ਦੇਸ਼ ਆਪਣੇ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੇ ਉਹ ਦੇਸ਼ ਜਾਂ ਕੌਮ ਜਿਆਦਾ ਤਰੱਕੀ ਨਹੀਂ ਕਰ ਸਕਦੀ।
ਜੇਲ ਵਿਭਾਗ ਦੇ ਪਿਛਲੇ ਸਮੇਂ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਆਈ.ਜੀ.ਜੇਲ ਸ਼੍ਰ ਟੀ.ਸੀ. ਕਟੋਚ, ਸਹਾਇਕ ਸੁਪਰਡੈਂਟ ਸ਼੍ ਪਿਆਰੇ ਲਾਲ ਵਿਰਦੀ, ਸਹਾਇਕ ਸੁਪਰਡੈਂਟ ਸ਼੍ ਫਕੀਰ ਸਿੰਘ ਰਾਹੀ, ਚਾਕ ਮਾਸਟਰ ਸ਼੍ ਅਮਰੀਕ ਸਿੰਘ, ਦਰਬਾਨ ਸ਼੍ ਜੋਗਿੰਦਰ ਸਿੰਘ, ਵਾਰਡਰ ਸ਼੍ ਸੁਖਦੇਵ ਸਿੰਘ, ਵਾਰਡਰ ਸ਼੍ ਤੂਤਾ ਸਿੰਘ, ਵਾਰਡਰ ਸ਼੍ ਨੱਥਾ ਸਿੰਘ, ਸ਼੍ ਗੁਰਚਰਨ ਸਿੰਘ, ਸ਼੍ ਰਘਵੀਰ ਸਿੰਘ, ਸ਼੍ ਜਗਜੀਤ ਸਿੰਘ ਅਤੇ ਸ਼੍ ਸਰਮੇਲ ਸਿੰਘ ਦੀ ਯਾਦ ਵਿੱਚ ਉਸਾਰੇ ਸ਼ਹੀਦੀ ਸਮਾਰਕ ਨੂੰ ਸਮਰਪਿਤ ਕਰਨ ਉਪਰੰਤ ਕਰਵਾਏ ਇੱਕ ਪ੍ਭਾਵਸ਼ਾਲੀ ਸਮਾਗਮ ਦੌਰਾਨ ਸ਼੍ ਮੀਨਾ ਨੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਜੇਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਉਸਾਰਨਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਹੀ ਇਹਨਾਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ। ਉਹਨਾਂ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪ੍ਸੰਸ਼ਾ ਪੱਤਰ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਸ਼ਹੀਦੀ ਸਮਾਰਕ ‘ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਸ਼੍ ਮੀਨਾ ਸ਼ਹੀਦਾਂ ਦੇ ਸਮੂਹ ਪਰਿਵਾਰਾਂ ਨਾਲ ਸ਼ਹੀਦੀ ਗੈਲਰੀ ਵਿੱਚ ਵੀ ਸ਼ਰਧਾਂਜਲੀ ਭੇਟ ਕਰਨ ਗਏ। ਇਸ ਮੌਕੇ ਪੰਜਾਬ ਪੁਲਿਸ ਦੀ ਹਥਿਆਰਬੰਦ ਟੁਕੜੀ ਵੱਲੋਂ ਸ਼੍ ਮੀਨਾ ਨੂੰ ਸਲਾਮੀ ਦਿੱਤੀ ਗਈ।
ਸ਼ਹੀਦੀ ਸਮਾਗਮ ਉਪਰੰਤ ਸ਼੍ਰੀ ਮੀਨਾ ਨੇ ਕੇਂਦਰੀ ਜੇਲ ਪਟਿਆਲਾ ਵਿਖੇ ਕੈਦੀਆਂ ਦੀ ਸਹੂਲਤ ਲਈ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀਆਂ ਨਵੀਂਆਂ 4 ਬੈਰਕਾਂ ਅਤੇ 50 ਲੱਖ ਰੁਪਏ ਦੀ ਲਾਗਤ ਨਾਲ ਹਸਪਤਾਲ ਦੇ ਨਵੀਨੀਕਰਨ ਉਪਰੰਤ ਤਿਆਰ ਹੋਈ ਇਮਾਰਤ ਦਾ ਉਦਘਾਟਨ ਵੀ ਕੀਤਾ। ਕਰੀਬ 400 ਕੈਦੀਆਂ ਦੀ ਸਮਰੱਥਾ ਵਾਲੀਆਂ ਇਹਨਾਂ ਬੈਰਕਾਂ ਵਿੱਚ ਵੱਖਰੇ ਟਾਇਲੈਟ ਬਲਾਕ ਅਤੇ ਲੋੜੀਂਦੀਆਂ ਬੁਨੀਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।
ਅੱਜ ਸਮਾਗਮ ਮੌਕੇ ਸ਼ਹੀਦਾ ਦੇ ਪਰਿਵਾਰਾਂ ਤੋਂ ਇਲਾਵਾ ਆਈ.ਜੀ. ਜੇਲਾ ਸ਼੍ ਜਗਜੀਤ ਸਿੰਘ, ਡੀ.ਆਈ.ਜੀ. ਜੇਲਾ ਪਟਿਆਲਾ ਰੇਜ਼ ਸ਼੍ ਲਖਮਿੰਦਰ ਸਿੰਘ ਜਾਖੜ, ਡੀ. ਆਈ. ਜੀ. ਹੈਡ ਕੁਆਟਰ ਸ਼੍ ਰੂਪ ਕੁਮਾਰ ਅਰੋੜਾ, ਡੀ.ਆਈ.ਜੀ. ਫਿਰੋਜ਼ਪੁਰ ਰੇਜ਼ ਸ਼੍ ਸੁਰਿੰਦਰ ਸਿੰਘ ਸੈਣੀ, ਸੀਨੀਅਰ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਸ਼੍ ਭੁਪਿੰਦਰਜੀਤ ਸਿੰਘ ਵਿਰਕ, ਸ਼੍ ਰਾਜਨ ਕਪੂਰ, ਸ਼੍ ਰਮਨਦੀਪ ਸਿੰਘ ਭੰਗੂ, ਸ਼੍ ਜਗੀਰ ਸਿੰਘ, ਕਰਨਲ ਬਿਸ਼ਨਦਾਸ ਅਤੇ ਜੇਲ ਦੇ ਵਿਭਾਗ ਦੀ ਕਈ ਸੀਨੀਅਰ ਮੌਜ਼ੂਦਾ ਅਤੇ ਸਾਬਕਾ ਅਧਿਕਾਰੀ ਵੀ ਹਾਜ਼ਰ ਸਨ।