Monday, September 25, 2023
spot_img

43 ਸ਼ਖਸ਼ੀਅਤਾਂ ਨੂੰ ”ਦਾਨਵੀਰ ਸੇਠ ਚਰੰਜੀ ਲਾਲ ਐਵਾਰਡ” ਦੇ ਕੇ ਕੀਤਾ ਸਨਮਾਨਿਤ

ਰਾਸ਼ਟਰੀ ਜਯੋਤੀ ਕਲਾ ਮੰਚ ਅਤੇ ਦੀ ਪਟਿਆਲਾ ਵੈਲਫੇਅਰ ਸੋਸਾਇਟੀ ਵਲੋਂ ਸਹਾਇਤਾ ਯੂਥ ਕਲੱਬ ਦੇ ਸਹਿਯੋਗ ਨਾਲ ਹੋਟਲ ਫਲਾਈਓਵਰ ਵਿਖੇ ਅਲੱਗ-ਅਲੱਗ ਖੇਤਰਾਂ ਵਿੱਚ ਨਾਮ ਖੱਟਣ ਵਾਲੇ 43 ਸ਼ਖਸ਼ੀਅਤਾਂ ਨੂੰ ”ਦਾਨਵੀਰ ਸੇਠ ਚਰੰਜੀ ਲਾਲ ਐਵਾਰਡ” ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਪਰੋਗਰਾਮ ਸੇਠ ਸ਼ਾਮ ਲਾਲ ਨਵਯੁੱਗ ਦੀ ਸਰਪ੍ਸਤੀ ਹੇਠ ਆਯੋਜਿਤ ਕੀਤਾ ਗਿਆ। ਜਿਸ ਨੂੰ ਰਾਕੇਸ਼ ਠਾਕੁਰ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਇਸ ਪਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਸ੍ ਡੀ.ਪੀ. ਸਿੰਘ ਅਸਿਸਟੈਂਟ ਕਮਿਸ਼ਨਰ ਇਨਕਮ ਟੈਕਸ, ਸ੍ ਅਮਰਿੰਦਰ ਬਜਾਜ, ਕੇ.ਕੇ. ਜੁਨੇਜਾ, ਸਤਬੀਰ ਸਿੰਘ ਖੱਟੜਾ ਅਤੇ ਡਾ. ਸਵਰਾਜ ਸਿੰਘ ਪਹੁੰਚੇ। ਜਿਨਾਂ ਨੇ ਸਾਂਝੇ ਤੌਰ ਤੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ।
ਸਨਮਾਨਿਤ ਸ਼ਖਸ਼ੀਅਤਾਂ ਵਿੱਚ ਸ੍ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. ਪਟਿਆਲਾ-2, ਗੁਰਪ੍ਰੀਤ ਸੇਖੋਂ, ਆਰ.ਡੀ. ਜਿੰਦਲ, ਵੈਬਵ ਗੁਪਤਾ, ਡਾ. ਨੀਰਜ ਭਾਰਦਵਾਜ, ਬੀਰ ਚੰਦ ਖੁਰਮੀ, ਗੁਰਵਿੰਦਰ ਸਿੰਘ ਕੰਗ, ਇੰਜੀ: ਅਤੁਲ ਸ਼ਰਮਾ, ਅਰੁਨ ਜਿੰਦਲ, ਡਾ. ਵਿਕਰਮ ਰਾਜ ਸਿੰਘ, ਇੰਜੀ: ਵਿਜੇ ਜੰਜੂਆ, ਡਾ. ਰਾਕੇਸ਼ ਅਰੋੜਾ, ਸੰਜੀਵ ਮੋਗਲਾ, ਡਾ ਚਰਨਪਰੀਤ ਗਰੋਵਰ, ਟੀ.ਸੀ. ਜਿੰਦਲ, ਮੋਹਨ ਪਾਠਕ, ਵਰਿੰਦਰ ਸੂਦ, ਤਰੀਭਵਨ ਗੁਪਤਾ, ਬਲਵਿੰਦਰ ਸਿੰਘ ਕੰਗ, ਪ੍ਵੀਤ ਕਥੂਰੀਆ, ਬਲਜੀਤ ਸਿੰਘ, ਬਲਜਿੰਦਰ ਸਿੰਘ, ਰਮਨੀਕ ਘੁੰਮਣ, ਸੁਖਦੇਵ ਸਿੰਘ, ਅਜੇ ਮਿੱਤਲ, ਹਰਸ਼ ਸੇਠੀ, ਸੋਹਨ ਪਰੀਤ, ਵਿਵੇਕ ਸਿਆਲ, ਸਤਵਿੰਦਰ ਸਿੰਘ, ਅਜੇ ਗੁਪਤਾ, ਵਿਪਨ ਤਲਵਾਰ, ਜੇ.ਪੀ. ਅਰੋੜਾ, ਵਿਕੀ ਸ਼ਰਮਾ, ਪਵਨ ਕਟਾਰੀਆ, ਹਰਮਨਦੀਪ ਨਿਰਮਾਣ, ਰਾਜੀਵ ਰਾਜਾ, ਅਨਿਲ ਕੁਮਾਰ, ਅਮਨਦੀਪ ਸ਼ਰਮਾ, ਦੀਪਕ ਕੁਮਾਰ, ਇੰਦਰਜੀਤ ਸਿੰਘ ਪਰਵਾਨਾ, ਐਲ.ਆਰ. ਗੁਪਤਾ ਆਦਿ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਰਿੰਦਰ ਗਰਗ, ਐਸ.ਆਰ. ਪਾਸੀ, ਪਰਿੰਸੀਪਲ ਦਰਸ਼ਨ ਸਿੰਘ, ਹਰਸ਼ ਬਜਾਜ, ਪਵਨ ਬਜਾਜ, ਮਮਤਾ ਠਾਕੁਰ, ਸਤਿਆਪਾਲ ਸਲੂਜਾ ਪਹੁੰਚੇ। ਇਸ ਪਰੋਗਰਾਮ ਦੀ ਮੰਚ ਸੰਚਾਲਣਾ ਧਰਮਿੰਦਰ ਸੰਧੂ ਨੇ ਬਾਖੂਬੀ ਨਿਭਾਈ।

Related Articles

Stay Connected

0FansLike
3,872FollowersFollow
0SubscribersSubscribe
- Advertisement -spot_img

Latest Articles