ਪਟਿਆਲਾ : ਅੱਜ ਜੰਗਲਾਤ ਵਰਕਰਾਂ ਯੂਨੀਅਨ ਪੰਜਾਬ ਪਟਿਆਲਾ ਦੇ ਪ੍ਧਾਨ ਸ਼੍ ਬਲਵੀਰ ਸਿੰਘ ਮੰਡੌਲੀ ਅਤੇ ਜਨਰਲ ਸੱਕਤਰ ਵੀਰਪਾਲ ਸਿੰਘ ਬਮਣਾ ਦੀ ਅਗਵਾਈ ਹੇਠ ਨਹਿਰੂ ਪਾਰਕ ਵਿਚ ਜੰਗਲਾਤ ਕਾਮਿਆਂ ਨਾਲ ਇਕਤਰਤਾ ਮੀਟਿੰਗ ਕੀਤੀ ਗਈ। ਜਿਸ ਵਿਚ ਸਾਰੀਆਂ ਰੇਜ਼ ਪ੍ਧਾਨ ਸੱਕਤਰਾਂ ਨੇ ਭਾਗ ਲਿਆ ।
ਜਿਸ ਵਿਚ ਅੱਜ ਵਿਚਾਰ ਕਰਦਿਆਂ ਮੰਡੌਲੀ ਨੇ ਕਿਹਾ ਕਿ ਜੰਗਲਾਤ ਦੇ ਮਸਟਰੋਲ ਕਾਮਿਆਂ ਨੂੰ ਅਪਰੈਲ 2014 ਤੋਂ ਰੁਕੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆ ਅਤੇ ਨਾ ਹੀ ਵਰਕਰਾਂ ਦੀ ਸੀਨੀਆਰਤਾ ਲਿਸਟ ਮੰਡਲ ਦੀ ਰਿਕਾਰਡ ਸਹੀ ਮੈਨਟੇਨ ਨਹੀਂ ਕੀਤੀ। ਵਰਕਰਾਂ ਨਾਲ ਜੰਗਲਾਤ ਅਧਿਕਾਰੀਆਂ ਵਲੋਂ ਜਾਣ-ਬੁਝ ਕੇ ਪੱਖਪਾਤ ਨਾਲ ਧੋਖਾ ਕੀਤਾ ਜਾ ਰਿਹਾ ਹੈ। ਜਿਸ ਕਰਕੇ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਮਿਤੀ 1 ਅਕਤੂਬਰ 2015 ਨੂੰ ਵਣਪਾਲ ਸਾਊਥ ਸਰਕਲ ਪੰਜਾਬ ਪਟਿਆਲਾ ਦੇ ਦਫਤਰ ਅੱਗੇ ਰੋਸ ਰੈਲੀ ਸਮੂਹ ਕਾਮਿਆ ਵੱਲੋਂ ਕੀਤੀ ਜਾਵੇਗੀ। ਯੂਨੀਅਨ ਨਾਲ ਮਿਤੀ 15 ਸਤੰਬਰ 2015 ਨੂੰ ਵਣ ਮੰਤਰੀ ਪੰਜਾਬ ਨਾਲ ਅਤੇ ਪ੍ਧਾਨ ਮੁੱਖ ਵਣਪਾਲ ਨੇ ਦਸਿਆ ਹੈ ਕਿ ਜੰਗਲਾਤ ਦੇ ਕਾਮਿਆ ਦੀ ਰੁਕੀਆਂ ਤਨਖਾਹਾਂ ਜੂਨ 2015 ਤੱਕ ਕਾਰਪੋਰੇਸ਼ਨ ਤੇ ਲੋਨ ਲੈ ਕੇ ਬਜਟ ਦਿੱਤੇ ਹੋਏ ਹਨ, ਪ੍ਰੰਤੂ ਨੀਚੇ ਵਣ ਮੰਡਲਾਂ ਦੇ ਅਫਸਰਾਂ ਵਲੋ ਜਾਅਲੀ ਬਿੱਲ ਮਸਟ੍ਰੋਲ ਬਣਾ ਕੇ ਲੱਖਾਂ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਸਰਕਾਰੀ ਰਿਕਾਰਡ ਯੂਨੀਅਨ ਦੇ ਨੁਮਾਇਦਿਆ ਨੂੰ ਵਿਖਾਉਣ ਤੋਂ ਆਨਾ ਕਾਨੀ ਕਰਕੇ ਟਾਇਮ ਨੂੰ ਲੰਘਾ ਰਹੇ ਸਨ। ਪਿੱਛਲੇ ਇੱਕ ਸਾਲ ਤੋਂ ਤਨਖਾਹਾ ਨਾ ਦੇ ਕੇ ਉਨਾ ਦੇ ਬੱਚਿਆ ਅਤੇ ਪਰਿਵਾਰਾਂ ਨਾਲ ਆਰਥਿਕ ਸੋਸਣ ਕੀਤਾ ਜਾ ਰਿਹਾ ਹੈ। ਜੋ ਕਿ ਕਿਰਤ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਚ ਅਧਿਕਾਰੀਆਂ ਦੀ ਮਿਲੀ ਭੁਗਤ ਕਾਰਣ ਵਿਭਾਗ ਵਿਚ ਕਰਵਾਏ ਨਜਾਇਜ਼ ਕਬਜੇ ਤਰੁੰਤ ਛੁੱਡਵਾਏ ਜਾਣ ਕੰਮ ਹੋਣ ਦੇ ਬਾਵਜੂਦ ਵੀ ਵਰਕਰਾਂ ਦੇ ਨਜਾਇਜ਼ ਛਾਂਟੀ ਬੰਦ ਕੀਤੀ ਜਾਵੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰਾਜਪੁਰਾ, ਰੇਜ਼ ਦੇ ਪ੍ਧਾਨ ਨੱਛਤਰ ਸਿੰਘ, ਲਾਛੜੂ ਕਲਾਂ, ਰੇਜ਼ ਪਟਿਆਲਾ ਦੇ ਪ੍ਧਾਨ ਅਮਰਜੀਤ ਸਿੰਘ ਬੌਸਰ ਕਲਾਂ, ਨਰੇਸ਼ ਕੁਮਾਰ ਬੋਸਰ, ਕਰਨੈਲ ਸਿੰਘ, ਕਾਠਮੱਠੀ ਰੇਂਜ ਸਰਹਿੰਦ ਤੋਂ ਸ਼ੇਰ ਸਿੰਘ ਖਰੌੜੀ, ਮੇਜਰ ਸਿੰਘ, ਰੇਂਜ ਨਾਭਾ ਤੋਂ ਗੁਰਪ੍ਸਿੰਘ ਰੇਂਜ ਮਲੇਰਕੋਟਲਾ, ਤੋਂ ਧਰਮਪਾਲ ਸਿੰਘ,ਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਆਗੂ ਕਰਿਸ਼ਨ ਚੰਦ ਕਲਵਾਣੂ, ਤੇ ਬਹਾਦਰ ਸਿੰਘ ਲੁਧਿਆਣਾ ਤੋਂ ਉਚੇਰੀ ਤੌਰ ਤੇ ਹਾਜਰ ਸਨ।