ਪਟਿਆਲਾ : ਵਾਤਾਵਰਣ ਬਚਾਉਣ ਲਈ ਨਗਰ ਨਿਗਮ ਆਪਣੀ ਵਚਨਬੱਧਤਾ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵੇਗੀ। ਪਟਿਆਲਾ ਹਲਕਾ ਸ਼ਹਿਰੀ ਦੇ 12 ਤੇ ਦਿਹਾਤੀ ਦੇ 15 ਪਾਰਕਾਂ ਨੂੰ 2 ਕਰੋੜ 87 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਰੂਪ ਦਿੱਤਾ ਜਾਵੇਗਾ। ਅਗਲੇ ਦੋ ਦਿਨਾਂ ਵਿਚ ਇਨਾਂ ਪਾਰਕਾਂ ਦੀ ਨੁਹਾਰ ਬਦਲਣ ਲਈ ਵਰਕ ਆਰਡਰ ਜਾਰੀ ਕਰਕੇ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੰਗਲਵਾਰ ਨੂੰ ਵਿਸਾਖੀ ਮੌਕੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਚਰਨ ਛੋ ਪ੍ਰਾਪਤ ਸ਼੍ਰੀ ਮੋਤੀ ਬਾਗ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੱਤੀ।
ਮੇਅਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪਟਿਆਲਾ ਨਗਰ ਨਿਗਮ ਦੀ ਕਾਰਗੁਜਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਦੇ ਰਾਹੀਂ ਪਟਿਆਲਾ ਦੇ ਪਾਰਕਾਂ ਲਈ 2.87 ਕਰੋੜ ਰੁਪਏ ਦੀ ਵਿਸ਼ੇਸ ਗ੍ਰਾਂਟ ਜਾਰੀ ਕੀਤੀ ਹੈ। ਅਮਰਤ ਯੋਜਨਾ ਅਧੀਨ ਜਾਰੀ ਹੋਈ ਇਸ ਰਾਸ਼ੀ ਨੂੰ ਜਿਨਾਂ 27 ਪਾਰਕਾਂ ’ਤੇ ਖਰਚ ਕੀਤਾ ਜਾਣਾ ਹੈ ਉਨਾਂ ਦੀ ਸੂਚੀ ਤਿਆਰ ਕਰਨ ਲਈ ਟੈਂਡਰ ਦੀ ਪ੍ਰੀ�ਿਆ ਪੂਰੀ ਕਰ ਲਈ ਗਈ ਹੈ। ਅਗਲੇ ਦੋ ਦਿਨਾਂ ਵਿਚ ਪਾਰਕਾਂ ਦੇ ਕੰਮ ਸ਼ੁਰੂ ਕਰਨ ਲਈ ਸਬੰਧਤ ਠੇਕੇਦਾਰਾਂ ਨੂੰ ਵਰਕ ਆਰਡਰ ਜਾਰੀ ਕਰ ਦਿੱਤੇ ਜਾਣਗੇ।
ਪਟਿਆਲਾ ਸ਼ਹਿਰੀ ਹਲਕਾ ਦੇ ਪਾਰਕਾਂ ਦੀ ਸੂਚੀ
ਅਰਜਨ ਨਗਰ ਦੀ ਪ੍ਰੀਤ ਗਲੀ, ਬਚਿੱਤਰ ਨਗਰ, ਰਘਬੀਰ ਨਗਰ, ਮਜੀਠੀਆ ਇਨਕਲੇਵ ਟੈਂਕੀ ਪਾਰਕ-1, ਮਜੀਠੀਆ ਇਨਕਲੇਵ ਟੈਂਕ ਪਾਰਕ-2, ਪ੍ਰਤਾਪ ਨਗਰ, ਮਾਨਸ਼ਾਹੀਆ ਕਲੋਨੀ ਪਾਰਕ-1, ਮਾਨਸ਼ਾਹੀਆ ਕਲੋਨੀ ਪਾਰਕ-2, ਪ੍ਰਤਾਪ ਨਗਰ ਪਾਰਕ-2, ਐਮਸੀ ਹਾਊਸ ਸੰਤ ਨਗਰ ਪਾਰਕ, ਧੀਰੂ ਨਗਰ ਪਾਰਕ, ਜੀਵਨ ਸਿੰਘ ਬਸਤੀ ਪਾਰਕ, ਕਰਤਾਰ ਕਲੋਨੀ-1 ਪਾਰਕਮ ਸ਼ਾਮਲ ਹਨ।
ਪਟਿਆਲਾ ਦਿਹਾਤੀ ਹਲਕਾ ਦੇ ਪਾਰਕ
ਸ਼ਮਸ਼ਾਨਘਾਟ ਦਰਸ਼ਨਾ ਕਲੋਨੀ ਵਾਰਡ ਨੰਬਰ 2 ਦਾ ਪਾਰਕ, ਮੇਹਰ ਸਿੰਘ ਕਲੋਨੀ ਪਾਰਕ, ਸਤਸੰਗ ਭਵਨ ਦੇ ਸਾਹਮਣੇ ਵਾਰਡ 11 ਦਾ ਪਾਰਕ, ਇੰਦਰ ਕਲੋਨੀ ਵਾਰਡ 11 ਦਾ ਪਾਰਕ, ਵਾਰਡ ਨੰਬਰ 15 ਦਾ ਪਾਰਕ ਨੰਬਰ 3, ਨਿਊ ਫਰੈਂਡਜ਼ ਕਲੋਨੀ ਵਾਰਡ ਨੰਬਰ 23 ਦਾ ਪਾਰਕ, ਦਰਸ਼ਨਾ ਕਲੋਨੀ ਵਾਰਡ 2 ਦਾ ਪਾਰਕ, ਦਸਮੇਸ਼ ਨਗਰ ਵਾਰਡ 4 ਦਾ ਪਾਰਕ, ਨਿਊ ਮੇਹਰ ਸਿੰਘ ਕਲੋਨੀ ਵਾਰਡ 11 ਦਾ ਪਾਰਕ, ਫੈਕਟਰੀ ਏਰੀਆ ਵਾਰਡ ਨੰਬਰ 13 ਦਾ ਪਾਰਕ, ਵਾਰਡ ਨੰਬਰ 36 ਵਿਚ ਗਲੀ ਨੰਬਰ 1 ਤੇ 6 ਗੁਰੂ ਨਾਨਕ ਨਗਰ ਦੇ ਪਾਰਕ, ਝਿਲ ਰੋਡ ’ਤੇ �ਿਕਟ ਮੈਦਾਨ ਦੇ ਸਾਹਮਣੇ ਵਾਰਡ ਨੰਬਰ 15 ਦਾ ਪਾਰਕ, ਐਮਸੀ ਲੈਂਡ ਅਲੀਪੁਰ ਅਰਾਈਆਂ ਵਾਰਡ 18 ਦਾ ਪਾਰਕ ਤੇ ਫੋਕਲ ਪੁਆਇੰਟ ਦਾ ਪਾਰਕ ਸ਼ਾਮਲ ਹੈ।