ਪਟਿਆਲਾ : ਅੱਜ ਗੋਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਬਲਾਕ ਇਕਾਈ ਪਟਿਆਲਾ- 1 ਦੀ ਮੀਟਿੰਗ ਨਹਿਰੂ ਪਾਰਕ ਪਟਿਆਲਾ ਵਿਖੇ ਜਿਲਾ ਪ੍ਧਾਨ ਰਣਜੀਤ ਸਿੰਘ ਮਾਨ ਦੀ ਪ੍ਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬਲਾਕ ਪ੍ਧਾਨ ਟਹਿਲਬੀਰ ਸਿੰਘ, ਬਲਾਕ ਸਕੱਤਰ ਜਤਿਨ ਮਿਗਲਾਨੀ, ਪ੍ਰੈਸ ਸਕੱਤਰ ਸ਼ਿਵਪ੍ਰੀਤ ਸਿੰਘ, ਜਥੇਬੰਦਕ ਸਕੱਤਰ ਧਰਮਿੰਦਰ ਸਿੰਘ, ਵਿੱਤ ਸਕੱਤਰ ਰਜੀਵ ਸੂਦ, ਬਲਾਕ ਕਾਰਜਕਾਰਨੀ ਮੈਂਬਰਾਂ ਹਿੰਮਤ ਸਿੰਘ, ਸੁਖਚੈਨ ਸਿੰਘ, ਭੁਪਿੰਦਰ ਸਿੰਘ, ਮੋਹਨ ਸਿੰਘ, ਕੁਲਦੀਪ ਪਕਾਸ਼, ਪ੍ਵੇਸ਼ ਕੁਮਾਰ, ਸਤੀਸ਼ ਕੁਮਾਰ, ਜਿਲਾ ਸੀਨੀਅਰ ਮੀਤ ਪ੍ਧਾਨ ਜਸਵਿੰਦਰ ਸਿੰਘ ਆਦਿ ਨੇ ਭਾਗ ਲਿਆ।
ਮੀਟਿੰਗ ਵਿੱਚ ਵਿਚਾਰ ਕਰਕੇ 2 ਸਤੰਬਰ ਨੂੰ ਮੋਦੀ ਸਰਕਾਰ ਦੀਆਂ ਮੁਲਾਜਮ, ਕਿਰਤੀ, ਗਰੀਬ ਅਤੇ ਮੱਧ ਵਰਗ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ 5 ਸਤੰਬਰ ਨੂੰ ਬਠਿੰਡਾ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਵੱਧ ਚੜ ਕੇ ਭਾਗ ਲੈਣ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਧਾਨ ਰਣਜੀਤ ਮਾਨ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਲਗਾਤਾਰ ਮੁਲਾਜਮ ਅਤੇ ਆਮ ਲੋਕਾਂ ਦੇ ਵਿਰੋਧੀ ਅਤੇ ਸਰਮਾਏਦਾਰਾਂ ਦੇ ਪੱਖ ਵਿੱਚ ਨੀਤੀਆਂ ਬਣਾ ਰਹੀਆਂ ਹਨ। ਮੋੜਾ ਦੇਣ ਲਈ ਮੁਲਾਜਮ ਅਤੇ ਆਮ ਲੋਕਾਂ ਦੇ ਸਖਤ ਸੰਘਰਸ਼ਾਂ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਡੀ.ਏ. ਦੀਆਂ ਦੋ ਕਿਸ਼ਤਾਂ ਦੇ 17 ਮਹੀਨਿਆਂ ਦਾ ਬਕਾਇਆ ਦੱਬੀ ਬੈਠੀ ਹੈ। ਪੰਜਾਬ ਸਰਕਾਰ ਛੇਵਾਂ ਪੇਅ ਕਮਿਸ਼ਨ ਬਿਠਾਉਣ ਤੋਂ ਵੀ ਭੱਜ ਗਈ ਹੈ। ਮੁਲਾਜਮਾਂ ਦੇ ਜੋਰਦਾਰ ਸੰਘਰਸ਼ਾਂ ਸਦਕਾ ਪ੍ਰਾਪਤ ਕੀਤਾ 4-9-14 ਸਾਲਾ ਏ.ਸੀ.ਪੀ. ਵੀ ਬੰਦ ਕਰ ਦਿੱਤਾ ਗਿਆ ਹੈ।ਮੀਟਿੰਗ ਵਿੱਚ ਸ਼ਾਮਲ ਸਾਰੇ ਸਾਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਬਲਾਕ ਇਕਾਈ ਪਟਿਆਲਾ-1 ਸਾਰੇ ਸੰਘਰਸ਼ਾਂ ਵਿੱਚ ਵੱਧ ਚੜ ਕੇ ਭਾਵ ਲਵੇਗੀ।