ਪਟਿਆਲਾ : ਐਮ. ਐਲ. ਏ. ਡਾ. ਬਲਬੀਰ ਸਿੰਘ ਜੀ ਦੇ ਅਣਥਕ ਯਤਨਾਂ ਸਦਕਾ ਅਤੇ ਜਿਲ੍ਹਾਂ ਪ੍ਰਸਾਸ਼ਣ ਦੇ ਸਹਿਯੋਗ ਨਾਲ, ਸ਼ਨੀਵਾਰ 14 ਮਈ ਨੂੰ, ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ, ਦੋ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਪਹਿਲਾ ਕੈਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ, ਨੇੜੇ ਪਾਣੀ ਦੀ ਟੈਂਕੀ। ਅਤੇ ਦੂਜਾ ਕੈਪ ਸਰਕਾਰੀ ਐਲੀਮੈਂਟਰੀ ਸਕੂਲ ਅਬਲੋਵਾਲ ਵਿਖੇ ਲੱਗੇਗਾ
ਜਨ ਸੁਵਿਧਾ ਕੈਂਪ ਵਿੱਚ ਪੰਜਾਬ ਸਰਕਾਰ ਦੇ 20 ਮਹਿਕਮੇ ਹਾਜ਼ਰ ਹੋਣਗੇ ਅਤੇ ਇਹਨਾਂ ਅਧੀਨ ਆਉਣ ਵਾਲੇ ਮਸਲੇ/ਸਕੀਮਾਂ ਦੀ ਕਾਰਵਾਈ ਮੌਕੇ ਤੇ ਕੀਤੀ ਜਾਏਗੀ।
ਆਉਣ ਵਾਲੇ ਕੁਝ ਅਹਿਮ ਮਹਿਕਮੇ ਲੋਕ ਭਲਾਈ ਵਿਭਾਗ: ਪ੍ਰੀ/ਪੋਸਟ ਮੈਟ੍ਰਿਕ ਅਤੇ ਹੋਰ ਵਜੀਫੇ, ਸ਼ਗਨ ਸਕੀਮ ਆਦਿ,ਜਲ ਸਪਲਾਈ ਵਿਭਾਗ: ਪੀਣ ਦੇ ਪਾਣੀ ਦੀ ਸਮੱਸਿਆ, ਨਵੇਂ ਕਨੈਕਸ਼ਨ, ਪਖਾਨੇ।
,ਮੁਨਸੀਪਲ ਕਾਰਪੋਰੇਸ਼ਨ: ਸੜਕ, ਗਲੀਆਂ, ਨਾਲੀਆਂ, ਸਟਰੀਟ ਲਾਈਟ, ਗੰਦਗੀ, ਸੀਵਰੇਜ, ਬਾਰਿਸ਼ ਦੇ ਪਾਣੀ ਦੀ ਨਿਕਾਸੀ, ਨਜਾਇਜ ਕਬਜ਼ੇ, ਪ੍ਰਾਪਰਟੀ ਟੈਕਸ ਭਰਨਾ ਆਦਿ।,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸੰਬੰਧਿਤ ਮਸਲੇ।,ਲੇਬਰ ਵਿਭਾਗ: ਲੇਬਰ ਕਾਰਡ।, ਸਿਹਤ ਵਿਭਾਗ: ਸਿਹਤ ਜਾਂਚ, ਵੈਕਸੀਨ, ਅਪੰਗਤਾ ਸਰਟੀਫ਼ਿਕੇਟ, ਸਿਹਤ ਬੀਮਾ, ਆਦਿ।.ਸਮਾਜਿਕ ਸੁਰੱਖਿਆ ਵਿਭਾਗ: ਬੁਢਾਪਾ/ਵਿਧਵਾ/ਅਨਾਥ/ਅਪਾਹਜ ਪੈਨਸ਼ਨ ਆਦਿ
,ਰੋਜ਼ਗਾਰ ਦੇ ਮੌਕਿਆਂ ਸੰਬੰਧੀ ਜਾਣਕਾਰੀ ਅਤੇ ਹੁਨਰ ਵਿਕਾਸ ਯੋਜਨਾਵਾਂ ,ਮਾਲ ਵਿਭਾਗ: ਫਰਦ ਬਦਰ, ਇੰਤਕਾਲ ਆਦਿ।, ਸਕੂਲ ਵਿਭਾਗ, ਵੱਖ ਵੱਖ ਕਿਸਮ ਦੇ ਸਰਕਾਰੀ ਲੋਨ, ਬੀਮੇ ਆਦਿ।