ਪਟਿਆਲਾ, ; ਪੰਜਾਬ ਦੇ ਪੰਜ ਜ਼ਿਲਿਆਂ ਪਟਿਆਲਾ, ਫਤਹਿਗੜ ਸਾਹਿਬ, ਸੰਗਰੂਰ, ਬਰਨਾਲਾ ਅਤੇ ਮਾਨਸਾ ਤੋਂ ਲਗਭਗ 1500 ਤੋਂ ਵੱਧ ਫ਼ੌਜੀਆਂ ਦੀ ਭਰਤੀ ਲਈ ਆਯੋਜਿਤ ਕੀਤੀ ਜਾ ਰਹੀ ਭਰਤੀ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ ‘ਚ ਇੰਨਾ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੀ ਜ਼ਮੀਨੀ ਫ਼ੌਜ ‘ਚ ਭਰਤੀ ਲਈ ਪਟਿਆਲਾ-ਸੰਗਰੂਰ ਸੜਕ ਉੱਤੇ ਪਟਿਆਲਾ ਫਲਾਈਂਗ ਕਲੱਬ ਦੇ ਸਾਹਮਣੇ 1ਅਗਸਤ ਤੋਂ ਸ਼ੁਰੂ ਹੋ ਕੇ 13 ਅਗਸਤ ਤਕ ਚੱਲਣ ਵਾਲੀ ਭਰਤੀ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਫ਼ੌਜ ਵਿਚ ਇਹ ਖੁੱਲ੍ਹੀ ਭਰਤੀ ਸਿਪਾਹੀ ਜਰਨਲ , ਸਿਪਾਹੀ ਕਲਰਕ, ਸਿਪਾਹੀ ਤਕਨੀਕੀ ਅਤੇ ਸਿਪਾਹੀ ਟ੍ਰੇਡਜਮੈਂਨ ਲਈ ਕੀਤੀ ਜਾਣੀ ਹੈ।
ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਰੈਲੀ ਵਿਚ ਭਾਗ ਲੈਣ ਵਾਲੇ ਉਮੀਦਵਾਰਾਂ ਦਾ ਸ਼ਾਰੀਰਿਕ ਫਿਟਨੈੱਸ ਟੈੱਸਟ ਸਵੇਰੇ ਸਾਡੇ ਪੰਜ ਵਜੇ ਸ਼ੁਰੂ ਹੋਣਾ ਹੈ ਅਤੇ ਕਰੀਬ 11 ਵਜੇ ਤੱਕ ਚੱਲਣਾ ਹੈ । ਜਿਸ ਨੂੰ ਧਿਆਨ ਵਿਚ ਰੱਖ ਕੇ ਸੰਬੰਧਿਤ ਵਿਭਾਗਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਰੈਲੀ ਵਿਖੇ ਪੀਣ ਦੇ ਪਾਣੀ, ਟਰੈਫ਼ਿਕ ਦਾ ਪ੍ਰਬੰਧ, ਡਾਕਟਰਾਂ ਦੀ ਮੌਜੂਦਗੀ ਅਤੇ ਰੈਲੀ ਵਾਲੇ ਇਲਾਕੇ ਵਿਚ ਫੋਗਿੰਗ ਕਰਵਾਉਣ ਅਤੇ ਘਾਹ ਦੀ ਕਟਿੰਗ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਲੀ ਸ਼ੁਰੂ ਹੋਣ ਤੋਂ ਬਾਅਦ ਪੀਆਰਟੀਸੀ ਵੱਲੋਂ ਪਟਿਆਲਾ ਬੱਸ ਸਟੈਂਡ ਅਤੇ ਸੰਬੰਧਿਤ ਜ਼ਿਲਿਆਂ ਦੇ ਮੁੱਖ ਸ਼ਹਿਰਾਂ ਤੋਂ ਰੈਲੀ ਤੱਕ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ।
ਦੂਜੇ ਪਾਸੇ ਭਾਰਤੀਆ ਫ਼ੌਜ ਦੇ ਡਾਇਰੈਕਟਰ ਭਰਤੀ ਪੰਜਾਬ ਅਤੇ ਜੰਮੂ ਕਸ਼ਮੀਰ, ਕਰਨਲ ਵਿਨੀਤ ਮਹਿਤਾ ਨੇ ਦੱਸਿਆ ਕਿ ਭਰਤੀ ਲਈ ਜਰਨਲ ਸਿਪਾਹੀ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿੱਚ ਹੋਣੀ ਲਾਜ਼ਮੀ ਹੈ ਭਰਤੀ ਲਈ ਇੱਛੁਕ ਉਮੀਦਵਾਰ ਦਾ ਜਨਮ 1 ਅਕਤੂਬਰ 1995 ਤੋਂ 1999 ਦੇ ਵਿਚ ਹੋਇਆ ਹੋਣਾ ਚਾਹੀਦਾ ਹੈ, ਜਦਕਿ ਸਿਪਾਹੀ ਕਲਰਕ, ਸਿਪਾਹੀ ਤਕਨੀਕੀ ਅਤੇ ਸਿਪਾਹੀ ਟ੍ਰੇਡਜਮੈਂਨ ਲਈ ਉਮੀਦਵਾਰ ਦੀ ਉਮਰ ਸਾਡੇ 17 ਸਾਲ ਤੋਂ 23 ਸਾਲ ਦੇ ਵਿਚ ਹੋਣੀ ਲਾਜ਼ਮੀ ਹੈ ਭਰਤੀ ਲਈ ਇੱਛੁਕ ਉਮੀਦਵਾਰ ਦਾ ਜਨਮ 1 ਅਕਤੂਬਰ 1993 ਤੋਂ 1999 ਦੇ ਵਿਚ ਹੋਇਆ ਹੋਣਾ ਲਾਜ਼ਮੀ ਹੈ ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਕੱਦ 177 ਸੈਂਟੀਮੀਟਰ, ਘੱਟੋ ਘੱਟ ਵਜ਼ਨ 50 ਕਿੱਲੋ ਅਤੇ ਛਾਤੀ 77 ਸੈਂਟੀਮੀਟਰ, ਜਿਸ ਨੂੰ 5 ਸੈਂਟੀਮੀਟਰ ਫੁਲਾਉਣ ਦੀ ਅਸਮਰਥਾ ਹੋਣੀ ਲਾਜ਼ਮੀ ਹੈ ਉਮੀਦਵਾਰ ਨੇ ਦਸਵੀਂ ਪਾਸ ਕੀਤੀ ਹੋਣੀ ਵੀ ਜ਼ਰੂਰੀ ਹੈ ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾ ਚੁੱਕੇ ਉਮੀਦਵਾਰ ਭਰਤੀ ਵਾਲੇ ਦਿਨ ਆਪਣੇ ਸਰਟੀਫਿਕੇਟਾਂ ਦੇ ਨਾਲ 40 ਪਾਸ ਪੋਰਟ ਸਾਈਜ਼ ਦੀਆਂ ਫ਼ੋਟੋ ਨਾਲ ਲੈ ਕੇ ਆਉਣ, ਜਦਕਿ ਸਿੱਖ ਉਮੀਦਵਾਰ ਲਈ 40 ਫ਼ੋਟੋ ਪਗੜੀ ਦੇ ਨਾਲ ਅਤੇ 40 ਫ਼ੋਟੋ ਬਿਨਾ ਪਗੜੀ ਤੋਂ ਖਿਚਵਾ ਕੇ ਨਾਲ ਲਿਆਉਣ