ਪਟਿਆਲਾ : (ਅਕਾਸ਼ਦੀਪ ਕੰਡਾ,) ਅੱਜ ਮਿਤੀ 10 ਅਗਸਤ ਨੂੰ ਪਾਵਰਕਾਮ ਹੈੱਡ ਆਫਿਜ਼ ਸਾਹਮਣੇ ਬੇਰੂਜ਼ਗਾਰ ਲਾਈਨਮੈਨਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਸਮੁੱਚੇ ਪੰਜਾਬ ਦੇ ਸਾਥੀਆਂ ਨੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।ਉਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਅਤੇ ਪਾਵਰਕਾਮ ਦੇ ਸੀਐਮਡੀ ਚੇਅਰਮੈਨ ਕੇਡੀ ਚੌਧਰੀ ਨੂੰ ਸੀਆਰਏ 26,7/11 ਦੌਰਾਨ ਪੰਜ ਹਜ਼ਾਰ ਦੀ ਭਰਤੀ ਭਰੀ ਸੀ ਜਿਸ ਵਿੱਚ ਇਕ ਹਜ਼ਾਰ ਲਾਈਨਮੈਨਾਂ ਨੂੰ ਹੀ ਨਿਯੂਕਤੀ ਪੱਤਰ ਮਿਲੇ ਬਾਕੀ ਗੁੰਮਰਾਹ ਹੋ ਕੇ ਬੇਰੂਜ਼ਗਾਰੀ ਦੀ ਚੱਟੀ ਭਰ ਰਹੇ ਹਨ।ਸੋ ਬਾਕੀ ਰਹਿੰਦੇ ਚਾਰ ਹਜ਼ਾਰ ਲਾਈਨਮੈਨਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਜਾਣ।ਇਸ ਮੌਕੇ ਤੇ ਪਹੁੰਚੇ ਪੰਜਾਬ ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੈਨ ਪਹਿਲਵਾਨ ਸੁਰਿੰਦਰ ਸਿੰਘ ਨੇ ਮੌਕੇ ਤੇ ਇਨਾਂ ਬੇਰੁਜ਼ਗਾਰ ਲਾਈਨਮੈਨਾਂ ਦੀਆਂ ਹੱਕੀ ਮੰਗਾਂ ਸੁਣ ਕੇ ਅਨੁਵਾਸ਼ਨ ਦੁਆਇਆ ਕਿ ਉਹ ਇਸ ਮੁੱਦੇ ਉਤੇ ਖੁਦ ਪ੍ਕਾਸ਼ ਸਿੰਘ ਨਾਲ ਮਿਲ ਕੇ ਬਾਕੀ ਰਹਿੰਦੇ ਚਾਰ ਹਜ਼ਾਰ ਲਾਈਨਮੈਨਾਂ ਦੀ ਭਰਤੀ ਲਈ ਜਲਦੀ ਤੋਂ ਜਲਦੀ ਭਰਤੀ ਕਰਵਾਉਣਗੇ ਅਤੇ ਉਨਾਂ ਦੀ ਇਸ ਹੱਕੀ ਲੜਾਈ ਨਾਲ ਉਨਾਂ ਦੇ ਨਾਲ ਹਰ ਕਦਮ ਤੇ ਹਰ ਅਫਸਰ ਅਤੇ ਹਰ ਪ੍ਸ਼ਾਸ਼ਨ ਦੇ ਅਧਿਕਾਰੀ ਨੂੰ ਮਿਲ ਕੇ ਹੱਕੀ ਮੰਗਾ ਦੁਵਾਉਣਗੇ।ਇਸ ਮੌਕੇ ਤੇ ਮਨਜੀਤ ਸੋਹੀ, ਜਨਕ ਸਿੰਘ ਮਾਨਸਾ,ਕਰਮਜੀਤ ਮੱਲੇਵਾਲ,ਨਿਰਮਲ ਢਕੜੱਬਾ,ਚੇਤ ਸਿੰਘ ਬਰਨਾਲਾ, ਰਾਮ ਕੁਮਾਰ ਬਠਿੰਡਾ,ਜਤਿੰਦਰ ਤੂਰ ਫਰੀਦਕੋਟ,ਗੁਰਪ੍ਰੀਤ ਸਿੰਘ ਫਿਰੋਜ਼ਪੁਰ,ਤਰਨਵੀਰ ਸ਼ਰਮਾ ਰੋਪੜ,ਵਿਵੇਕ ਚੰਦ ਨਵਾਂ ਸ਼ਹਿਰ,ਸਤਵੀਰ ਫਤਿਹਗੜ੍ ਸਹਿਬ,ਤੇਜੀ ਰਾਜਪੁਰਾ ਤੋਂ ਲੈਕੇ ਪੰਜਾਬ ਭਰ ਦੇ ਸਾਰੇ ਪ੍ਧਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਪਣੀ ਅੱਜ ਦੀ ਹੋਈ ਮੀਟਿੰਗ ਦਾ ਮੋਮੈਡਰੰਮ ਪਹਿਲਵਾਨ ਸੁਰਿੰਦਰ ਸਿੰਘ ਨੂੰ ਸੌਂਪਿਆ ਤਾਂ ਜ਼ੋ ਜਲਦ ਤੋਂ ਜਲਦ ਬਾਕੀ ਰਹਿੰਦੀ ਭਰਤੀ ਕੀਤੀ ਜਾਵੇ।ਜੇਕਰ ਜਲਦੀ ਹੱਕੀ ਮੰਗਾਂ ਨਾ ਮੰਨੀਆਂ ਤਾਂ ਇਸ ਦੇ ਨਤੀਜੇ ਪੰਜਾਬ ਸਰਕਾਰ ਨੂੰ ਮਾੜੇ ਭੁਗਤਣੇ ਪੈਣਗੇ।