ਬਠਿੰਡਾ : ਜ਼ਿਲਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ ਗੁੰਮਸ਼ੁਦਾ ਬੱਚਾ ਵਿਜੈ ਕੁਮਾਰ ਜੋ ਕਿ ਬਾਲ ਭਲਾਈ ਕਮੇਟੀ, ਫਰੀਦਕੋਟ ਵੱਲੋਂ 20 ਮਾਰਚ ਨੂੰ ਚਿਲਡਰਨ ਹੋਮ ਵਿਖੇ ਭੇਜਿਆ ਗਿਆ ਸੀ। ਇਹ ਬੱਚਾ ਪਿਛਲੇ 7 ਸਾਲਾ ਤੋ ਘਰ ਤੋਂ ਭੱਜ ਗਿਆ ਸੀ। ਬੱਚੇ ਦੇ ਕਾਊਂਸਲਿੰਗ ਕਰਨ ਤੋਂ ਬਾਅਦ ਬੱਚੇ ਨੇ ਇਹ ਦੱਸਿਆ ਕਿ ਸ਼੍ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਭਾਗਸਰ ਵਿਖੇ ਸਕੂਲ ਵਿੱਚ ਪੜਦਾ ਰਿਹਾ ਹੈ। ਸਕੂਲ ਦੇ ਰਿਕਾਰਡ ਚੈਕ ਕਰਵਾੳਣ ਤੋ ਪਤਾ ਲੱਗਾ ਇਹ ਬੱਚਾ ਦੇ ਪਰਿਵਾਰ ਪਿੰਡ ਭਾਗਸਰ ਦੇ ਵਸਨੀਕ ਹੈ। ਅੱਜ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀ ਗਗਨਦੀਪ ਗਰਗ (ਸੋਸ਼ਲ ਵਰਕਰ) ਅਤੇ ਸ਼੍ ਮੁਕੰਦ ਸਿੰਘ (ਹਵਲਦਾਰ) ਵੱਲੋਂ ਬੱਚੇ ਦੇ ਪਿਤਾ ਕਸ਼ਟੂ ਸਿੰਘ, ਅਸ਼ੋਕ ਸਿੰਘ (ਭਰਾ), ਗੁਰਮੇਲ ਕੌਰ(ਸਰਪੰਚ ਪਿੰਡ ਭਾਗਸਾਰ), ਪੁਲਿਸ ਵਿਭਾਗ ਦੇ ਨੁਮਾਇੰਦਾ ਸਾਹਮਣੇ ਥਾਣਾ ਲੱਕੇਵਾਲ ਸ਼੍ ਮੁਕਤਸਰ ਸਾਹਿਬ ਵਿਖੇ ਬੱਚੇ ਨੂੰ ਉਸਦੇ ਪਰਿਵਾਰ ਨੂੰ ਸਪੁਰਦ ਕੀਤਾ ਗਿਆ।
–