ਲੁਧਿਆਣਾ,-ਅੱਜ ਅੰਤਰ-ਰਾਸ਼ਟਰੀ ਯੋਗਾ ਦਿਵਸ ‘ਤੇ ਜ਼ਿਲਾ ਲੁਧਿਆਣਾ ਵਿੱਚ 16 ਥਾਵਾਂ ਰੋਜ਼ ਗਾਰਡਨ ਲੁਧਿਆਣਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਸੁਖਦੇਵ ਭਵਨ, ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਬਲਾਕ ਲੁਧਿਆਣਾ-1, ਸਰਕਾਰੀ ਪ੍ਰਾਇਮਰੀ ਸਕੂਲ ਮਲਟੀਪਰਪਜ਼ ਬਲਾਕ ਮਾਂਗਟ-3, ਗੁਰੂ ਨਾਨਕ ਸਟੇਡੀਅਮ ਲੁਧਿਆਣਾ, ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ਼ ਲੁਧਿਆਣਾ, ਕੇਂਦਰੀ ਜੇਲ੍ਹ ਲੁਧਿਆਣਾ, ਕਮਿਊਨਿਟੀ ਸੈਂਟਰ ਨੇੜੇ ਪਟਵਾਰਖਾਨਾ ਸਾਹਨੇਵਾਲ, ਆਰੀਆ ਸਮਾਜ ਮੰਦਿਰ ਖੰਨਾ ਰੋਡ ਸਮਰਾਲਾ, ਦਫ਼ਤਰ ਨਗਰ ਕੌਂਸਲ ਰਾਏਕੋਟ, ਦਫ਼ਤਰ ਨਗਰ ਕੌਂਸਲ ਮੁੱਲਾਂਪੁਰ ਦਾਖਾ, ਡੀ.ਏ.ਵੀ. ਕਾਲਜ ਜਗਰਾਉਂ, ਕਮਿਊਨਿਟੀ ਸੈਂਟਰ ਮਲੌਦ, ਪ੍ਰੇਮ ਭੰਡਾਰੀ ਪਾਰਕ ਖੰਨਾ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਦਫ਼ਤਰ ਨਗਰ ਕੌਂਸਲ ਪਾਇਲ ਅਤੇ ਮੀਲ ਕਮਿਊਨਿਟੀ ਸੈਂਟਰ ਮਾਛੀਵਾੜਾ ਵਿਖੇ ਯੋਗ ਸਾਧਨਾ ਕੀਤੀ ਗਈ।
> ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ਼ ਲੁਧਿਆਣਾ ਵਿਖੇ ਸ੍ ਰਣਜੀਤ ਸਿੰਘ ਢਿੱਲੋਂ ਵਿਧਾਇਕ, ਸ੍ ਜੀ. ਕੇ. ਸਿੰਘ ਕਾਰਜ਼ਕਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਕਮਿਸ਼ਨਰ ਨਗਰ-ਨਿਗਮ ਅਤੇ ਉਹਨਾਂ ਦੀ ਪਤਨੀ ਸ੍ਮਤੀ ਨੀਲ ਕਮਲ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਮਤੀ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ ਅਜੈ ਸੂਦ, ਸੀ.ਜੇ.ਐਮ. ਸ੍ ਰਜੀਵ ਵਸ਼ਿਸ਼ਟ, ਸ੍ ਦਵਿੰਦਰ ਸਿੰਘ ਐਡੀਸ਼ਨਲ ਕਮਿਸ਼ਨਰ ਨਗਰ-ਨਿਗਮ, ਏ.ਡੀ.ਸੀ.ਪੀ. (ਹੈਡਕੁਆਟਰ)ਸ੍ ਸੁਖਪਾਲ ਸਿੰਘ ਬਰਾੜ, ਏ.ਡੀ.ਸੀ.ਪੀ. ਸ੍ਪਰਮਜੀਤ ਸਿੰਘ ਪੰਨੂੰ, ਸ੍ ਨਵਰਾਜ ਸਿੰਘ ਬਰਾੜ ਸਹਾਇਕ ਕਮਿਸ਼ਨਰ, ਜ਼ਿਲਾ ਮਾਲ ਅਫਸਰ ਸ੍ ਮੁਕੇਸ਼ ਕੁਮਾਰ, ਸ੍ ਗੁਲਜੀਤ ਸਿੰਘ ਖੁਰਾਣਾ ਏ.ਸੀ.ਪੀ.(ਪੱਛਮੀ—), ਸ੍ ਕੰਵਲਜੀਤ ਸਿੰਘ ਗਰੇਵਾਲ ਸਿੰਘ ਪ੍ਰਸ਼ਾਸਨਿਕ ਅਧਿਕਾਰੀਆਂ ਵੱਜੋਂ ਸ਼ਾਮਲ ਹੋਏ।
> ਸ੍ਰੀ ਰਣਜੀਤ ਸਿੰਘ ਢਿੱਲੋਂ ਵਿਧਾਇਕ ਨੇ ਯੋਗ ਸਾਧਨਾ ਉਪਰੰਤ ਹਾਜ਼ਰ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੀ ਭੱਜ-ਦੌੜ ਦੀ ਜਿੰਦਗੀ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਬਿਮਾਰੀ ਤੋਂ ਗ੍ਸਤ ਹੈ। ਉਹਨਾਂ ਕਿਹਾ ਕਿ ਯੋਗ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਨਿਰੋਆ ਰੱਖ ਸਕਦੇ ਹਾਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹਾਂ ਅਤੇ ਇਸ ਦੇ ਨਾਲ ਹੀ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਉਹਨਾਂ ਕਿਹਾ ਕਿ ਸਾਨੂੰ ਹਰ ਹਾਲਤ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। ਉਹਨਾਂ ਇਸ ਮੌਕੇ ਦੇਸ਼ ਦੇ ਪ੍ਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਹਰ ਸਾਲ 21 ਜੂਨ ਨੂੰ ਅੰਤਰ-ਰਾਸ਼ਟਰੀ ਤੌਰ ‘ਤੇ ਮਨਾਉਣ ਲਈ ਨਿਰਧਾਰਤ ਕਰਨ ‘ਤੇ ਪੁਰਾਤਨ ਭਾਰਤੀ ਯੋਗ ਵਿਧੀ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਹੈ। ਉਹਨਾਂ ਕਿਹਾ ਕਿ ਯੋਗ ਸਾਧਨਾ ਦੇ ਮਿਲ ਰਹੇ ਚੰਗੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਹੋਰ ਦੇਸ਼ਾਂ ਦੇ ਲੋਕ ਵੀ ਇਸ ਨੂੰ ਅਪਣਾ ਰਹੇ ਹਨ, ਜੋ ਕਿ ਭਾਰਤ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸ੍ ਕੁਦੰਨ ਵਰਮਾਨੀ ਸਕੱਤਰ ਪੰਜਾਬ ਭਾਰਤੀਯ ਯੋਗ ਸੰਸਥਾਨ, ਸ੍ ਨਵੀਨ ਸ਼ਰਮਾਂ ਵਾਇਸ ਪ੍ਰਧਾਨ, ਸ੍ ਦੇਵੀ ਸਹਾਏ ਟੰਡਨ ਸੰਗਠਨ ਮੰਤਰੀ, ਸ੍ ਵਰਿੰਦਰ ਧੀਰ ਪੈਟਰਨ, ਸ੍ਮਤੀ ਸੁਮਨ ਜੈਨ ਜ਼ਿਲਾ ਪ੍ਧਾਨ ਅਤੇ ਵਿਜੈ ਦਾਨਵ ਹਾਜ਼ਰ ਸਨ।
ਉਪਰੋਕਤ ਸਥਾਨਾਂ ਤੋਂ ਇਲਾਵਾ ਢੋਲੇਵਾਲ ਆਰਮੀ ਸਟੇਸ਼ਨ ਆਰਮੀ ਅਧਿਕਾਰੀਆਂ ਵਲੋਂ ਵੀ ਆਪਣੇ ਪੱਧਰ ‘ਤੇ ਯੋਗ ਮਨਾਇਆ ਗਿਆ, ਜਿਸ ਵਿੱਚ ਆਰਮੀ ਦੇ ਅਧਿਕਾਰੀਆਂ/ ਕਰਮਚਾਰੀਆਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਜ਼ਿਲ੍ਹਾ ਪ੍ਸ਼ਾਸ਼ਨ ਵੱਲੋਂ ਇਸ ਯੋਗ ਦਿਹਾੜੇ ਵਿੱਚ ਵਧ ਚੜ੍ ਕੇ ਹਿੱਸਾ ਲੈਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ।