ਸ੍ ਮੁਕਤਸਰ ਸਾਹਿਬ: ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚੇਅਰਮੈਨ ਕਮ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਸ੍ ਵਰਿੰਦਰ ਅਗਰਵਾਲ ਦੇ ਦਿਸਾ ਨਿਰਦੇਸ਼ਾਂ ਤੇ ਪਿੰਡ ਚੌਤਰਾਂ ਵਿਖੇ ਦੋ ਦਿਨਾਂ ਸੈਮੀਨਾਰ ਕਮ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਸਾਰੀ ਕਿਰਤੀਆਂ ਦੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਬੋਰਡ ਦੀਆਂ ਸਕੀਮਾਂ ਸਬੰਧੀ ਵਿਸੇਸ਼ ਤੌਰ ਤੇ ਵਰਕਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਦੀ ਇਸ ਸਕੀਮ ਲਈ ਰਜਿਸਟੇ੍ਸ਼ਨ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ 5 ਪੈਰਾ ਲਿਗਲ ਵੰਲਟੀਅਰ ਦੀ ਮਦਦ ਨਾਲ 80 ਕਿਰਤੀਆਂ ਦੀ ਰਜਿਸਟੇ੍ਸ਼ਨ ਕੀਤੀ ਗਈ। ਇਸ ਤੋਂ ਇਲਾਵਾ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਨੇ ਲੋਕਾਂ ਨੂੰ ਕਿਹਾ ਕਿ ਲੋੜਵੰਦ ਲੋਕ ਅਥਾਰਟੀ ਕੋਲ ਅਰਜੀ ਲਗਾ ਕੇ ਮੁਫ਼ਤ ਕਾਨੂੰਨ ਸਹਾਇਤਾ ਪਰਾਪਤ ਕਰ ਸਕਦੇ ਹਨ।