ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰੁਪਾਣਾ ਵਿਖੇ ਉਸਾਰੀ ਕੀਰਤੀਆਂ ਲਈ ਦੋ ਦਿਨਾਂ ਕੈਂਪ

ਸ੍ ਮੁਕਤਸਰ ਸਾਹਿਬ, : ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ ਮੁਕਤਸਰ ਸਾਹਿਬ ਵੱਲੋਂ ਪਿੰਡ ਰੁਪਾਣਾ ਵਿਖੇ ਉਸਾਰੀ ਕੀਰਤੀਆਂ ਲਈ ਅੱਜ ਦੋ ਦਿਨਾਂ ਕੈਂਪ ਦਾ ਆਗਾਜ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸ਼ਟਰਕਸ਼ਨ ਵਰਕਰਜ਼ ਬੋਰਡ ਚੰਡੀਗੜ ਦੀਆਂ ਯੋਜਨਾਵਾਂ ਸਬੰਧੀ ਮਜਦੂਰਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਤਰਾਂ ਮਜਦੂਰਾਂ ਦੀ ਮੌਕੇ ਤੇ ਹੀ ਰਜਿਸਟੇ੍ਸ਼ਨ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਕਿਸੇ ਵੀ ਉਸਾਰੀ ਕਾਰਜਾਂ ਨਾਲ ਜੁੜੇ ਮਜਦੂਰ ਆਪਣੀ ਰਜਿਸਟੇ੍ਸ਼ਨ ਕਰਵਾ ਕੇ ਸਰਕਾਰ ਦੀਆਂ ਅਨੇਕ ਯੋਜਨਾਂਵਾਂ ਦਾ ਲਾਭ ਲੈ ਸਕਦੇ ਹਨ। ਉਨਾਂ ਕਿਹਾ ਕਿ 1 ਸਤੰਬਰ 2015 ਨੂੰ ਵੀ ਇਹ ਕੈਂਪ ਜਾਰੀ ਰਹੇਗਾ ਅਤੇ ਉਨਾਂ ਨੂੰ ਉਸਾਰੀ ਕਾਰਜਾਂ ਵਿਚ ਲੱਗੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਰੁਪਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੇ ਇਸ ਕੈਂਪ ਵਿਚ ਪਹੁੰਚ ਕੇ ਆਪਣੀ ਰਜਿਸਟੇ੍ਰੇਸ਼ਨ ਕਰਵਾਉਣ। ਇਸ ਮੌਕੇ ਵਰਕਰਾਂ ਨੂੰ ਉਨਾਂ ਦੇ ਵੱਖ ਵੱਖ ਕਾਨੂੰਨੀ ਹੱਕਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿਚ ਪੈਰਾ ਲਿਗਲ ਵਲੰਟੀਅਰ ਵੀ ਸਹਿਯੋਗ ਕਰ ਰਹੇ ਹਨ।