ਪਟਿਆਲਾ : ਪੰਜਾਬ ਸਰਕਾਰ ਨੇ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਕਾਲਜ ਗੈਸਟ ਫੈਕਲਟੀ ਲੈਕਚਰਾਰਾਂ ਦੀ ਮੰਗ ਨੂੰ ਪ੍ਵਾਨ ਕਰਦਿਆਂ ਉਨਾ ਦੀ ਤਨਖਾਹ ਵਿਚ ਦੁੱਗਣਾ ਵਾਧਾ ਕਰਨ ਦਾ ਐਲਾਨ ਕੀਤਾ ਹੈ।ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਮੰਤਰੀ ਪੰਜਾਬ ਸ. ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਪੰਜਾਬ ਸਰਾਕਰ ਨੇ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਉਨਾ ਦੱਸਿਆ ਕਿ ਸਰਕਾਰੀ ਕਾਲਜਾਂ ਵਿਚ ਸਿੱਖਿਆ ਪ੍ਦਾਨ ਕਰ ਰਹੇ ਇਨਾ ਅਧਿਆਪਕਾਂ ਦੀ ਇਹ ਮੰਗ ਬਹੁਤ ਹੀ ਜਾਇਜ ਸੀ ਕਿਉਕਿ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਲੈਕਚਰਾਰਾਂ ਦੀਆਂ ਤਨਖਾਹਾਂ ਕਾਫੀ ਘੱਟ ਸਨ ਜਦਕਿ ਇਨ੍ਹਾਂ ਵਲੋਂ ਪੋਸਟ ਗਰੈਜੂਏਟ ਪੱਧਰ ਤੱਕ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਦਾਨ ਕੀਤੀ ਜਾਂਦੀ ਹੈ।
ਸ. ਰੱਖੜਾ ਨੇ ਦੱਸਿਆ ਕਿ ਪਹਿਲਾਂ ਇਨਾ ਲੈਕਚਰਾਰਾਂ ਨੂੰ ਸਿਰਫ 10-12 ਹਜਾਰ ਰੁਪਏ ਪ੍ਤੀ ਮਹੀਨਾ ਤਨਖਾਹ ਸਿਰਫ ਸੱਤ ਮਹੀਨੇ ਲਈ ਮਿਲਦੀ ਸੀ। ਉਨਾ ਦੇ ਧਿਆਨ ਵਿਚ ਇਹ ਮਾਮਲਾ ਆਉਣ ਤੋਂ ਬਾਅਦ ਉਨਾ ਇਹ ਮਾਮਲਾ ਮੁਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਕੋਲ ਰੱਖਿਆ ਜਿੰਨਾਂ ਨਿੱਜੀ ਦਿਲਚਸਪੀ ਲੈਂਦਿਆ ਇਸ ਮਾਮਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਸਬੰਧਿਤ ਮਹਿਕਮਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਸ. ਰੱਖੜਾ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਰਕਾਰੀ ਕਾਲਜਾਂ ਦੇ ਗੈਸਟ ਫੈਕਲ਼ਟੀ ਲੈਕਚਰਾਰਾਂ ਨੂੰ ਕੁੱਲ 21600 ਰੁਪਏ ਪ੍ਤੀ ਮਹੀਨਾ ਤਨਖਾਹ ਮਿਲੇਗੀ, ਜਿਸ ਵਿਚ ਹਰ ਸਾਲ ਪੰਜ ਫੀਸਦੀ ਵਾਧਾ ਕੀਤਾ ਜਾਵੇਗਾ। ਉਨਾ ਦੱਸਿਆ ਕਿ ਇਸ ਤਨਖਾਹ ਵਿਚ 10000 ਰੁਪਏ ਸਰਕਾਰੀ ਖਜਾਨੇ ਵਿਚੋਂ ਅਤੇ 11600 ਰੁਪਏ ਪੀ.ਟੀ.ਏ ਵਿਚੋਂ ਦਿੱਤੇ ਜਾਣਗੇ।
ਉਚੇਰੀ ਸਿੱਖਿਆ ਮੰਤਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸੱਤ ਮਹੀਨੇ ਦੀ ਬਜਾਏ ਹੁਣ ਸਰਕਾਰੀ ਕਾਲਜ ਗੈਸਟ ਫੈਕਲਟੀ ਲੈਕਚਰਾਰਾਂ ਨੂੰ 10 ਮਹੀਨੇ ਤਨਖਾਹ ਦਿੱਤੀ ਜਾਵੇਗੀ।ਸ. ਸੁਰਜੀਤ ਸਿੰਘ ਰੱਖੜਾ ਨੇ ਵਿੱਤ ਵਿਭਾਗ ਖਾਸ ਕਰ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਡਸਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਵਿੱਤ ਵਿਭਾਗ ਵੱਲੋਂ ਇਸ ਸਬੰਧੀ ਨਿਭਾਏ ਹਾਂ ਪੱਖੀ ਰਵੱਈਏ ਦੇ ਚਲਦਿਆਂ ਇਹ ਫੈਸਲਾ ਲਾਗੂ ਹੋ ਸਕਿਆ ਹੈ, ਜਿਨਾ ਇਸ ਕਾਰਜ ਲਈ ਸਲਾਨਾਂ 7 ਕਰੋੜ ਰੁਪਏ ਤੋਂ ਵੱਧ ਫੰਡ ਦੇਣ ਦੀ ਪ੍ਵਾਨਗੀ ਦਿੱਤੀ ਹੈ।
ਪੰਜਾਬ ਦੇ ਸਰਕਾਰੀ ਕਾਲਜ ਗੈਸਟ ਫੈਕਲਟੀ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਧਾਨ ਪ੍ਰੋ. ਹਰਮਿੰਦਰ ਸਿੰਘ ਡਿੰਪਲ ਨਾਭਾ ਦੀ ਅਗਵਾਈ ਵਿਚ ਯੂਨੀਅਨ ਦੇ ਅਹੁਦੇਦਾਰਾਂ ਨੇ ਉਹਨਾਂ ਦੀ ਤਨਖਾਹ ਵਿੱਚ ਭਾਰੀ ਵਾਧਾ ਕਰਨ ‘ਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਅਤੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਫੈਸਲੇ ਨਾਲ ਉਨਾ ਨੂੰ ਬਹੁਤ ਵੱਡੀ ਰਾਹਤ ਪ੍ਦਾਨ ਹੋਈ ਹੈ। ਉਹਨਾ ਉਚੇਰੀ ਸਿੱਖਿਆ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਲੈਕਚਰਾਰ ਹੋਰ ਤਨਦੇਹੀ ਅਤੇ ਸਮੱਰਪਣ ਦੀ ਭਾਵਨਾ ਨਾਲ ਬੱਚਿਆਂ ਨੂੰ ਸਿੱਖਿਆ ਪ੍ਦਾਨ ਕਰਨਗੇ।
ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਸ. ਰੱਖੜਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ. ਡਿੰਪਲ ਨੇ ਮੁਲਾਜ਼ਮ ਦਲ ਦੇ ਪ੍ਧਾਨ ਅਤੇ ਚੇਅਰਮੈਨ ਮੁਲਾਜਮ ਭਲਾਈ ਬੋਰਡ ਸ. ਸੁਰਿੰਦਰ ਸਿੰਘ ਭਲਵਾਨ, ਸਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਸ. ਗੁਰਪਰੀਤ ਸਿੰਘ ਰਾਜੂ ਖੰਨਾ, ਭੁਪਿੰਦਰ ਸਿੰਘ ਖੋਖ ਅਤੇ ਮਨਜੀਤ ਸਿੰਘ ਧਬਲਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਜਿੰਨਾ ਹਰ ਪਲੇਟਫਾਰਮ ਤੇ ਉਨਾ ਦੀ ਇਹ ਜਾਇਜ ਮੰਗ ਸਰਕਾਰ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਗੈਸਟ ਫੈਕਲਟੀ ਲੈਕਚਰਾਰ ਯੂਨੀਅਨ ਦੇ ਸੂਬਾ ਪ੍ਧਾਨ ਪ੍ਰੋ. ਹਰਮਿੰਦਰ ਸਿੰਘ ਡਿੰਪਲ, ਵਾਈਸ ਪ੍ਧਾਨ ਬਖਸ਼ੀਸ਼ ਅਜਾਦ, ਸਕੱਤਰ ਗੁਲਸ਼ਨਦੀਪ ਕੌਰ, ਪ੍ਰੋ. ਲਖਵਿੰਦਰ ਸਿੰਘ, ਪ੍ਰੋ. ਪੂਨਮ ਅਰੋੜਾ ਕੋਟਕਪੂਰਾ, ਪ੍ਰੋ. ਨਰਿੰਦਰ ਸਿੰਘ, ਪ੍ਰੋ. ਡਿੰਪਲ ਰੋਪੜ, ਪ੍ਰੋ. ਰਜਿੰਦਰ ਕੌਰ, ਪ੍ਰੋ. ਮੌਨਿਕਾ, ਪ੍ਰੋ. ਸ਼ਿਵਾਨੀ, ਪ੍ਰੋ. ਅਨੰਤਦੀਪ ਸਮੇਤ ਪ੍ਰੋ. ਪ੍ਭਦੀਪ ਸਿੰਘ ਰੋਪੜ ਮੌਜੂਦ ਸਨ।