ਚੰਡੀਗੜ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਦਲ ਪਰਿਵਾਰ ਦੀ ਜਇਦਾਦ ਮਾਮਲੇ ਤੇ ਪੰਜਾਬ ਸਰਕਾਰ, ਡੀਜੀਪੀ ਅਤੇ ਔਰਬਿਟ ਕੰਪਨੀ ਨੂੰ ਨੋਟਿਸ ਭੇਜਿਆ ਹੈ। ਹਾਈਕੋਰਟ ਨੇ ਇੱਕ ਗੁੰਮਨਾਮ ਪੱਤਰ ਤੇ ਖੁਦ ਨੋਟਿਸ ਲੈਂਦਿਆਂ ਇਹ ਕਾਰਵਾਈ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।
ਹਾਈਕੋਰਟ ਨੂੰ ਇੱਕ ਗੁੰਮਨਾਮ ਪੱਤਰ ਮਿਲਿਆ, ਜਿਸ ‘ਚ ਲਿਖਿਆ ਗਿਆ ਸੀ ਕਿ, ਬਾਦਲ ਪਰਿਵਾਰ ਨੇ ਗੈਰ ਕਾਨੂੰਨੀ ਤਰੀਕੇ ਜਾਇਦਾਦ ਬਣਾਈ ਹੈ। ਸੂਬੇ ਦੀਆਂ ਵੱਡੀਆਂ ਕੰਪਨੀਆਂ ਤੋਂ ਗੈਰ ਕਨੂੰਨੀ ਤਰੀਕੇ ਵਸੂਲੀ ਕੀਤੀ ਜਾਂਦੀ ਹੈ। ਬਾਦਲ ਪਰਿਵਾਰ ਦੇ ਮੀਡੀਆ, ਟਰਾਂਪੋਰਟ ਅਤੇ ਰੀਅਲ ਅਸਟੇਟ ਕਾਰੋਬਾਰ ਦਾ ਵੀ ਜੁਕਰ ਕੀਤਾ ਗਿਆ ਹੈ। ਇਸ ਪੱਤਰ ‘ਚ ਬਾਦਲ ਪਰਿਵਾਰ ਦੀ ਸੰਪਤੀ ਮਾਮਲੇ ਦੇ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਅਪੀਲ ਕੀਤੀ ਗਈ