ਇਸਤਰੀ ਅਕਾਲੀ ਦਲ ਦੀ ਪ੍ਧਾਨ ਬੀਬੀ ਜੰਗੀਰ ਕੌਰ ਜੀ ਨੇ ਹਲਕਾ ਅਮਲੋਹ ਦੇ ਅਹੁਦੇਦਾਰਾ ਦਾ ਕੀਤਾ ਐਲਾਨ, ਬੀਬੀ ਸਤਵਿੰਦਰ ਕੌਰ ਗਿੱਲ ਪ੍ਧਾਨ ਦਿਹਾਤੀ ਅਮਲੋਹ, ਬੀਬੀ ਲਖਵੀਰ ਕੌਰ ਪ੍ਧਾਨ ਸ਼ਹਿਰੀ ਅਮਲੋਹ, ਤੇ ਬੀਬੀ ਮਨਜੀਤ ਕੌਰ ਬਰੌਂਗਾ ਮੰਡੀ ਗੋਬਿੰਦਗੜ ਸਰਕਲ ਦਿਹਾਤੀ ਦੀ ਪ੍ਧਾਨ ਬਣੀ,ਇਸ ਤੋ ਇਲਾਵਾ ਬੀਬੀ ਰਾਜਿੰਦਰ ਕੌਰ ਸਲਾਣਾ ਸੂਬਾ ਮੀਤ ਪ੍ਧਾਨ, ਤੇ ਬੀਬੀ ਕਿਰਨਦੀਪ ਕੌਰ ਖੰਨਾ ਨੂੰ ਮੈਬਰ ਵਰਕਿੰਗ ਕਮੇਟੀ ਨਿਯੁਕਤ ਕੀਤਾ ਗਿਆ ਹੈ । ਹੋਈਆ ਇਹਨਾ ਨਿਯੁਕਤੀਆ ਤੇ ਸ਼ਰੋਮਣੀ ਅਕਾਲੀ ਦਲ ਦੀ ਹਲਕਾ ਅਮਲੋਹ ਦੀ ਸੀਨੀਅਰ ਲੀਡਰਸ਼ਿਪ ਤੇ ਹਲਕੇ ਦੀਆ ਸਮੁੱਚਿਆ ਬੀਬੀਆ ਵੱਲੋ ਪ੍ਧਾਨ ਬੀਬੀ ਜਗੀਰ ਕੌਰ, ਜਿਲਾ ਪ੍ਧਾਨ ਮਨਜੀਤ ਕੌਰ ਕਾਲੇਮਾਜਰਾ, ਤੇ ਸ਼ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਸ ਗੁਰਪਰੀਤ ਸਿੰਘ ਰਾਜੂ ਖੰਨਾ ਜੀ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਹੈ।