ਪਟਿਆਲਾ : ਅੱਜ ਸਥਾਨਕ ਆਈ.ਟੀ.ਆਈ ਪਟਿਆਲਾ, ਨਾਭਾ ਰੋਡ ਵਿਖੇ ਮਾਣਯੋਗ ਸ਼੍ਰੀ ਵੀ.ਕੇ ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿੰਸੀਪਲ ਜੀ ਦੀ ਆਗਵਾਈ ਹੇਠ ਮਾਣਯੋਗ ਸ਼੍ਰੀ ਸੰਜੀਵ ਬਿਟੂ, (ਮੇਅਰ, ਨਗਰ ਨਿਗਮ, ਪਟਿਆਲਾ) ਨੇ ਦੌਰਾ ਕੀਤਾ ਅਤੇ ਉਹਨਾ ਦੇ ਨਾਲ ਸ਼੍ਰੀ ਜਸਵਿੰਦਰ ਗਰੇਵਾਲ (ਸਮਾਜ ਸੇਵੀ), ਪਰਮਿੰਦਰ ਪਹਿਲਵਾਨ (ਸਮਾਜ ਸੇਵੀ) ਅਤੇ ਮੁਨੀਸ਼ ਜੁਲੋਟਾ( ਮੈਂਬਰ ਆਫ ਇੰਡਸਟਰੀ) ਨੇ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਸ਼ਿਰਕਤ ਕੀਤੀ । ਸੰਸਥਾ ਵਿਖੇ ਪਹੁੰਚਣ ਤੇ ਸ਼੍ਰੀ ਬਾਂਸਲ ਜੀ ਨੇ ਉਹਨਾ ਦਾ ਨਿੱਘਾ ਸਵਾਗਤ ਕੀਤਾ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਸੰਸਥਾ ਦੇ ਮੀਡੀਆ ਇੰਚਾਰਜ ਸ਼੍ਰੀ ਗੁਰਚਰਨ ਸਿੰਘ ਗਿੱਲ ਵਲੋ ਦੱਸਿਆ ਗਿਆ ਕਿ ਇਸ ਮੌਕੇ ਤੇ ਸ਼੍ਰੀ ਸੰਜੀਵ ਬਿੱਟੂ ਜੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਪੰਜਾਬ ਅਤੇ ਮਹਾਰਾਣੀ ਪਰਨੀਤ ਕੌਰ ਐਮ.ਪੀ ਦਾ ਧੰਨਵਾਦ ਕਰਦਿਆ ਜਾਣਕਾਰੀ ਦਿੱਤੀ ਕਿ ਉਹਨਾਂ ਵਲੋਂ ਜਾਰੀ ਕੀਤੇ ਗਏ ਫੰਡਾਂ ਦੁਆਰਾ ਸ਼ਹਿਰ ਦਾ ਸਰਵਪੱਖੀ ਵਿਕਾਸ, ਜਿਸ ਤਰ੍ਹਾਂ ਕਿ ਪਾਰਕਾਂ ਦੀ ਉਸਾਰੀ, ਸੜਕ ਨਿਰਮਾਣ, ਪਾਰਕਿੰਗ, ਸੀਵਰੇਜ, ਸਟਰੀਟ ਲਾਇਟਾਂ , ਸਾਫ ਸਫਾਈ ਆਦਿ ਦਾ ਕੰਮ ਬੜੀ ਤੇਜੀ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਸੰਸਥਾ ਦੇ ਸਿਖਿਆਰਥੀਆਂ ਨੂੰ ਸਾਫ ਸਫਾਈ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਡਸਟਬਿਨਾਂ ਦੇ ਰੰਗਾਂ ਬਾਰੇ ਦਸਦੇ ਹੋਇਆਂ ਜਾਣਕਾਰੀ ਦਿਤੀ ਗਈ ਕਿ ਕਿਹੜਾ ਕੂੜਾ ਕਿਸ ਤਰ੍ਹਾਂ ਦੇ ਡਸਟਬਿਨ ਵਿਚ ਪਾਉਂਣਾ ਚਾਹੀਦਾ ਹੈ ਅਤੇ ਪੋਲੋਥੀਨ ਦੀ ਵਰਤੋ ਨੂੰ ਰੋਕਣ ਬਾਰੇ ਵੀ ਜਾਗਰੂਕ ਕੀਤਾ ਜੋ ਇਸ ਤੋਂ ਹੋਣ ਵਾਲੇ ਮਾੜੇ ਪ੍ਰਭਾਵਾ ਤੋ ਬਚਿਆ ਜਾ ਸਕੇ। ਸੰਸਥਾ ਦੇ ਜੀ.ਆਈ ਸ਼੍ਰੀ ਮਨਮੋਹਨ ਸਿੰਘ ਜੀ ਵਲੋ ਸ਼੍ਰੀ ਸੰਜੀਵ ਬਿਟੂ ਅਤੇ ਉਹਨਾਂ ਨਾਲ ਆਏ ਪਤਵੰਤੇ ਸੱਜਣਾ ਦਾ ਮਹੱਤਵਪੂਰਨ ਜਾਣਕਾਰੀ ਸਿਖਿਆਰਥੀਆਂ ਨਾਲ ਸਾਂਝੀ ਕਰਕੇ ਉਹਨਾ ਦਾ ਧੰਨਵਾਦ ਕੀਤਾ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਵਿਨੇ ਕੁਮਾਰ ਜੀ ਵਲੋ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸ਼ੇਰਜਨ ਜੀ ਆਈ, ਬਲਵੰਤ ਸਿੰਘ, ਹਰਪਾਲ ਸਿੰਘ, ਮੇਹਰਬਾਨ ਸਿੰਘ, ਜਗਦੀਪ ਜੋਸ਼ੀ , ਕਮਲਜੀਤ ਸਿੰਘ ਮੌਕੇ ਤੇ ਹਾਜਰ ਸਨ।