ਪਟਿਆਲਾ: ਅੱਜ ਸ੍ ਗੁਰੂ ਹਰਿਕਰਿਸ਼ਨ ਪਬਲਿਕ ਸਕੂਲ ਐਸੋ. ਐਸ. ਟੀ. ਨਗਰ ਪਟਿਆਲਾ ਵਿਖੇ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਦੀ ਸ਼ੁਰੂਆਤ ਕਰਦੇ ਸਕੂਲ ਦੇ ਡਾਇਰੈਕਟਰ ਸ੍ਮਤੀ ਜਸਵਿੰਦਰ ਕੌਰ ਦਰਦੀ ਜੀ ਨੇ ਅਰਦਾਸ ਕਰਕੇ ਕੀਤੀ। ਲੋਹੜੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਰੀਤੀ ਰਿਵਾਜਾਂ ਮੁਤਾਬਿਕ ਤਿਉਹਾਰ ਆਰੰਭ ਹੋਇਆ। ਉਸ ਤੋਂ ਉਪਰੰਤ ਸਕੂਲ ਦੇ ਪਰਿੰਸੀਪਲ ਡਾ. ਕੰਵਲਜੀਤ ਕੌਰ ਜੀ ਨੇ ਅਤੇ ਡਾਇਰੈਕਟਰ ਸ੍ਮਤੀ ਜਸਵਿੰਦਰ ਕੌਰ ਜੀ ਨੇ ਸਟਾਫ ਤੇ ਵਿਦਿਆਰਥੀਆਂ ਨਾਲ ਗਿੱਧੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਲੋਹੜੀ ਦੇ ਮੌਕੇ ‘ਤੇ ਸਭ ਵਿਦਿਆਰਥੀਆਂ ਨੇ ”ਸੁੰਦਰ ਮੁੰਦਰੀਏ” ਅਤੇ ” ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ” ਦੇ ਗੀਤ ਗਾਏ ਅਤੇ ਆਲੇ ਦੁਆਲੇ ਨੂੰ ਖੁਸ਼ਨੁਮਾ ਬਣਾਇਆ। ਇਸ ਮਾਹੌਲ ਨੂੰ ਵੇਖ ਕੇ ਸਾਰੇ ਨੱਚਣ ‘ਤੇ ਮਜਬੂਰ ਹੋ ਗਏ ਤੇ ਸਭ ਨੇ ਗਿੱਧਾ ਪਾਇਆ। ਇਸ ਮੌਕੇ ‘ਤੇ ਸਕੂਲ ਦੇ ਪਰਿੰਸੀਪਲ ਡਾ. ਕੰਵਲਜੀਤ ਕੌਰ ਜੀ ਨੇ ਸਮਾਜਿਕ ਕੁਰਤੀਆਂ ‘ਤੇ ਚਾਨਣਾ ਪਾਉਦਿਆਂ ਕਿਹਾ ਕਿ ਲੜਕੀਆਂ ਵਾਂਗ ਲੜਕੀਆਂ ਦਾ ਵੀ ਸਮਾਜ ਵਿਚ ਪੂਰਾ ਮਾਣ ਸਨਮਾਨ ਹੈ, ਇਸ ਕਰਕੇ ਜਿਸ ਤਰਾ ਪੁੱਤਾਂ ਦੀ ਲੋਹੜੀ ਮਨਾਈ ਜਾਂਦੀ ਹੈ ਉਸੇ ਤਰਾ ਲੜਕੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲੋਹੜੀ ਤੇ ਮਾਘੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਗਟ ਕੀਤੇ ਅਤੇ ਸਭ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰ ਸ੍ਮਤੀ ਜਸਵਿੰਦਰ ਕੌਰ ਦਰਦੀ ਜੀ ਨੇ ਸਾਰੇ ਸਟਾਫ ਮੈਂਬਰਾਂ ਨੂੰ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ।