ਸੰਤੋਖਗੜ: ਸ੍ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਕਾਸ਼ ਉਤਸਵ ਹਿਮਾਚਲ ਪ੍ਦੇਸ਼ ਦੀ ਰਾਜਧਾਨੀ ਸ਼ਿਮਲਾ ਵਿਖੇ ਮਨਾਉਂਦਿਆਂ ਹਿਮਾਚਲ ਪ੍ਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਆਖਿਆ ਕਿ ਸ੍ ਗੁਰੂ ਗੋਬਿੰਦ ਸਿੰਘ ਜੀ ਦਾ ਹਿਮਾਚਲ ਪ੍ਦੇਸ਼ ਨਾਲ ਅੰਤਾਂ ਦਾ ਮੋਹ ਸੀ | ਗੁਰੂ ਜੀ ਨੇ ਸਿਰਮੌਰ ‘ਚ ਪਾਉਂਟਾ ਸਾਹਿਬ ਵਿਖੇ ਸ਼ਾਂਤ ਵਗਦੀ ਯਮੁਨਾ ਕਿਨਾਰੇ ਵੱਡਮੁੱਲੀ ਸਾਹਿਤ ਰਚਨਾ ਕਰਕੇ ਹਿਮਾਚਲ ਪ੍ਦੇਸ਼ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ | ਪਹਿਲੇ ਦਿਨ ਨਗਰ ਕੀਰਤਨ ਸਮੇਂ ਵੀਰਭੱਦਰ ਸਿੰਘ ਨੇ ਗੁਰਦੁਆਰਾ ਸਿੰਘ ਸਭਾ ਸ਼ਿਮਲਾ ਵਿਖੇ ਹਾਜ਼ਰੀ ਭਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਪਾਲਕੀ ਸਾਹਿਬ ਆਪਣੇ ਮੋਢਿਆਂ ‘ਤੇ ਉਠਾ ਕੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਦਿੱਲੀ ਸਿੱਖ ਗੁ: ਪ੍ਬੰਧਕ ਕਮੇਟੀ ਦੇ ਪ੍ਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਨੇ ਵੀ ਸੰਗਤਾਂ ਨੂੰ ਗੁਰੂ ਜੀ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨ ਤੇ ਦੱਸੀ ਸਿੱਖਿਆ ‘ਤੇ ਚੱਲਣ ਲਈ ਪ੍ਰੇਰਿਆ | ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਦੇ ਹੋਏ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਗੁਰੂ ਜੀ ਦੀ ਸੋਚ ‘ਤੇ ਪਹਿਰਾ ਦੇਣ ਲਈ ਸਿੱਖ ਜਗਤ ਨੂੰ ਪ੍ਰੇਰਿਆ | ਇਸ ਸਮੇਂ ਸ਼ੋ੍ਰਮਣੀ ਕਮੇਟੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਮੇਟੀ ਮੈਂਬਰ ਡਾ: ਦਿਲਜੀਤ ਸਿੰਘ ਭਿੰਡਰ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਸੁਰਿੰਦਰ ਸਿੰਘ ਸ਼ੋ੍ਰਮਣੀ ਕਮੇਟੀ ਮੈਂਬਰ, ਕੈਪਟਨ ਮਦਨ ਲਾਲ ਹੀਰਾ ਰਾਏਪੁਰ ਸਹੋੜਾ, ਜਸਜੀਤ ਸਿੰਘ ਰਿੰਕੂ, ਭਾਈ ਹਰਦੇਵ ਸਿੰਘ ਐਲਗਰਾਂ ਤੇ ਵਿਸ਼ੇਸ਼ ਤੌਰ ‘ਤੇ ਹਿਮਾਚਲ ਪ੍ਦੇਸ਼ ਦੇ ਰਾਜਪਾਲ ਅਚਾਰਿਆ ਦੇਵਵਰਤ ਆਦਿ ਹਾਜ਼ਰ ਸਨ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਸ਼ਿਮਲਾ ਦੇ ਪ੍ਧਾਨ ਜਸਵਿੰਦਰ ਸਿੰਘ ਨੇ ਸਹਿਯੋਗ ਲਈ ਸੰਗਤ ਦਾ ਧੰਨਵਾਦ ਕੀਤਾ | ਇਸ ਸਮੇਂ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ ਦਰਬਾਰ ਸਾਹਿਬ ਸ੍ ਅੰਮਿ੍ਤਸਰ ਸਾਹਿਬ ਤੇ ਭਾਈ ਅਮਨਪ੍ਰੀਤ ਸਿੰਘ ਹਜ਼ੂਰੀ ਰਾਗੀ ਗੁ: ਸਿੰਘ ਸਭਾ ਸ਼ਿਮਲਾ ਵਾਲਿਆਂਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜਥੇ: ਸਤਨਾਮ ਸਿੰਘ ਪ੍ਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਹਿਮਾਚਲ ਪ੍ਦੇਸ਼, ਭਾਈ ਭੁਪਿੰਦਰ ਸਿੰਘ ਬਜਰੂੜ ਤੇ ਸਤਨਾਮ ਸਿੰਘ ਢਾਂਗ ਨੇ ਵੀ ਹਾਜ਼ਰੀ ਭਰੀ |