ਪਟਿਆਲਾ, : ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਧਾਨ ਹਰਪਾਲ ਜੁਨੇਜਾ ਨੂੰ ਦਾਲ ਦਲੀਆ ਚੌਂਕ ਵਿਖੇ ਸੈਂਕੜੇ ਨੌਜਵਾਨਾ ਨੇ ਨਵਨੀਤ ਵਾਲੀਆ ਅਤੇ ਚਰਨਜੀਤ ਵਾਲੀਆ ਦੀ ਅਗਵਾਈ ਹੇਠ ਸਨਮਾਨਤ ਕੀਤਾ। ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕਿ ਇਸ ਵਾਰ ਯੂਥ ਅਕਾਲੀ ਦਲ ਦੀ ਭਰਤੀ ਇੱਕ ਨਵਾਂ ਇਤਿਹਾਸ ਸਿਰਜੇਗੀ। ਉਹਨਾ ਕਿਹਾ ਕਿ ਪਿਛਲੇ ਸਾਢੇ ਅੱਠ ਸਾਲਾਂ ਦੇ ਦੌਰਾਨ ਪੰਜਾਬ ਦਾ ਜਿਹੜਾ ਵਿਕਾਸ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਹੋਇਆ ਹੈ, ਉਸ ਦੀ ਉਦਾਹਨ ਕਿਤੇ ਹੋਰ ਨਹੀਂ ਮਿਲਦੀ। ਅੱਜ ਐਨ.ਆਰ.ਆਈ ਤੋਂ ਲੈ ਕੇ ਔਰਤਾਂ ਤੱਕ ਨੂੰ ਲਈ ਹੈਲਪ ਲਾਈਨਾ, ਸੇਵਾ ਦਾ ਅਧਿਕਾਰ, ਲੱਖਾਂ ਨੌਜਵਾਨਾ ਨੂੰ ਨੌਕਰੀਆਂ, ਅੰਤਰਰਾਸ਼ਟਰੀ ਪੱਧਰ ਦੇ ਖੇਡ ਸਟੇਡੀਅਮਾਂ ਤੋਂ ਲੈ ਕੇ ਤਮਾਮ ਅਜਿਹੀਆਂ ਸਹੂਲਤਾਂ ਨੌਜਵਾਨਾ ਨੂੰ ਦਿੱਤੀਆਂ ਕਿ ਅੱਜ ਪੰਜਾਬ ਦਾ ਨੌਜਵਾਨ ਯੂਥ ਅਕਾਲੀ ਦਲ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ। ਉਹਨਾ ਕਿਹਾ ਕਿ ਪਟਿਆਲਾ ਸ਼ਹਿਰ ਦੇ ਨੌਜਵਾਨਾ ਨੂੰ ਨਾ ਕੇਵਲ ਸੰਗਠਨ ਵਿਚ ਸਗੋਂ ਸਰਕਾਰ ਵਿਚ ਯੋਗ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ। ਹਰਪਾਲ ਜੁਨੇਜਾ ਨੇ ਕਿਹਾ ਕਿ ਜਿਥੋਂ ਤੱਕ ਪਟਿਆਲਾ ਦੇ ਵਿਕਾਸ ਦਾ ਸਵਾਲ ਹੈ, ਤਾਂ ਪਟਿਆਲਾ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾ ਕਾਂਗਰਸ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਭਾਵੇਂ ਸੰਸਦ ਵਿਚ ਹੋਵੇ ਜਾਂ ਪੰਜਾਬ ਵਿਚ ਸਿਰਫ ਵਿਕਾਸ ਦੇ ਕੰਮ ਨੂੰ ਰੋਕਣ ਲੱਗੀ ਹੋਈ ਹੈ। ਖੁਦ ਤਾਂ ਕਦੇ ਕਾਂਗਰਸੀਆਂ ਤੋਂ ਲੋਕਾਂ ਦੀ ਭਲਾਈ ਲਈ ਕੋਈ ਕੰਮ ਹੋਇਆ ਅਤੇ ਜਦੋਂ ਹੁਣ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਕਾਸ ਦੀਆਂ ਲੀਹਾਂ ‘ਤੇ ਤੋਰ ਦਿੱਤਾ ਹੈ ਤਾਂ ਕਾਂਗਰਸੀਆਂ ਨੇ ਸਾਜਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਹਨ।