ਫਰੀਦਕੋਟ : ਜਿੱਥੇ ਲੋਕ ਧਾਰਮਿਕ ਥਾਵਾ ਤੇ ਸ਼ਰਧਾ ਭਾਵਨਾਵਾ ਲੈਕੇ ਜਾਂਦੇ ਹਨ ਅਤੇ ਦਾਨ ਪੁੰਨ ਕਰਦੇ ਹਨ ਉਥੇ ਨਾਲ ਹੀ ਕੁੱਝ ਲੌਕ ਮਾੜੀ ਸੋਚ ਨਾਲ ਲੈਕੇ ਜਾਂਦੇ ਹਨ ਜਿੰਨਾਂ ਨੂੰ ਰੱਬ ਦੇ ਘਰ ਵੀ ਚੋਰੀ ਕਰਨ ਲੱਗੇ ਜਰਾ ਵੀ ਸੰਕੋਚ ਨਹੀ ਕਰਦੇ।ਇਸੇ ਤਰਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਦ ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਜੀ ਦੀ ਦਰਗਾਹ ਤੇ ਮੱਥਾ ਟੇਕਣ ਆਈ ਇੱਕ ਅੋਰਤ ਦੇ ਪਰਸ ਵਿੱਚੋ ਕੁੱਝ ਅੋਰਤਾ ਵੱਲੋ ਨਕਦੀ ਅਤੇ ਜੇਵਰ ਚੁਰਾ ਲਏ।ਜਾਣਕਾਰੀ ਦਿੰਦੇ ਹੋਏ ਐਸਐਚਓ ਰਜੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਟਹਿਣਾ ਦੀ ਅਮਨਦੀਪ ਕੌਰ ਗੁਰੁਦੁਆਰਾ ਬਾਬਾ ਫਰੀਦ ਵਿਖੇ ਮੱਥਾ ਟੇਕਣ ਆਈ ਸੀ ਅਤੇ ਜਦ ਉਹ ਲਾਇਨ ਵਿੱਚ ਲੱਗੀ ਹੋਈ ਸੀ ਤਾਂ ਉਸ ਵਕਤ ਉਸ ਦੇ ਪਿੱਛੇ ਖੜੀਆ ਤਿੰਨ ਅੋਰਤਾ ਵੱਲੌ ਉਸ ਦੇ ਪਰਸ ਵਿੱਚੌ ਦਸ ਹਜਾਰ ਦੇ ਕਰੀਬ ਨਕਦੀ ਅਤੇ ਦੋ ਚਾਦੀ ਦੇ ਕੜੇ ਚਲਾਕੀ ਨਾਲ ਕੱਢ ਲਏ।ਜਦ ਅਮਨਦੀਪ ਕੌਰ ਨੇ ਰੋਲਾ ਪਾਇਆ ਤਾਂ ਗੁਰੁਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋ ਉਨਾਂ ਅੋਰਤਾ ਨੂੰ ਕਾਬੂ ਕਰ ਲਿਆ ਅਤੇ ਗੁਰੁਦੁਆਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਤੋ ਪੁਸ਼ਟੀ ਹੋ ਗਈ ਕਿ ਇੰਨਾਂ ਅੋਰਤਾਂ ਵੱਲੌ ਹੀ ਚੋਰੀ ਕੀਤੀ ਗਈ ਹੈ।ਬਾਅਦ ਵਿੱਚ ਪੁਲਿਸ ਵੱਲੌ ਕਾਰਵਾਈ ਕਰਦੇ ਹੋਏ ਇੰਨਾਂ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।