ਪਟਿਆਲਾ :ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋ ਸ਼ਹਿਰੀ ਲੋਕਾ ਨੂੰ ਉਹਨਾਂ ਦੇ ਘਰਾ ਤਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਰਬਨ ਸਿਹਤ ਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ ਜਿਸ ਤਹਿਤ ਜਿਲੇ ਵਿਚ ਸ਼ਹਿਰੀ ਖੇਤਰ ਵਿਚ ਹਰੇਕ 2500 ਦੀ ਆਬਾਦੀ ਤੇ ਇਕ ਆਸ਼ਾ ਦੀ ਨਿਯੁਕਤੀ ਕੀਤੀ ਗਈ ਹੈ ਜੋ ਕਿ ਅਧੀਨ ਆਉਂਦੇ ਏਰੀਏ ਦੇ ਲੋਕਾਂ ਨੂੰ ਘਰ ਘਰ ਤਕ ਸਿਹਤ ਸੇਵਾਵਾਂ ਦੇਣ ਲਈ ਜਿਮੇਵਾਰ ਹੈ ਇਹਨਾਂ ਨਵ ਨਿਯੁਕਤ ਅਰਬਨ ਆਸ਼ਾ ਨੂੰ ਉਹਨਾ ਦੇ ਕੰਮਾ ਅਤੇ ਕਮ ਬਦਲੇ ਦਿਤ ਜਾਣ ਵਾਲੇ ਭੱਤੇ ਬਾਰੇ ਜਾਗਰਕ ਕਰਨ ਲਈ ਸਿਵਲ ਸਰਜਨ ਪਟਿਆਲਾ ਡਾ਼ ਰਾਜੀਵ ਭੱਲਾ ਵੱਲੋ ਡਾ਼ ਐਮ਼ਐਸ ਧਾਲੀਵਾਲ ਨੋਡਲ ਅਫਸਰ ਜਿਲਾ ਅਰਬਨ ਸਿਹਤ ਮਿਸ਼ਨ ਦੀ ਦੇਖਰੇਖ ਵਿਚ ਅਰਬਨ ਆਸ਼ਾ ਲਈ ਸੀ਼ਐਚ਼ਸੀ ਮਾਡਲ ਟਾਉਨ ਵਿਖੇ ਇਕ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਅਰਬਨ ਆਸ਼ਾ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਪਟਿਆਲਾ ਡਾ਼ ਭੱਲਾ ਨੇ ਕਿਹਾ ਕਿ ਹਰੇਕ ਆਸ਼ਾ ਆਪਣੇ ਅਧੀਨ ਆਉਂਦੇ ਏਰੀਏ ਦੇ ਲੋਕਾ ਨੂੰ ਹਰੇਕ ਕਿਸਮ ਦੇ ਸਿਹਤ ਪ੍ਰੋਗਰਾਮ ਬਾਰੇ ਜਾਗWਕ ਕਰਨਾ ਅਤੇ ਲੌੜੀਦੀਆ ਸਿਹਤ ਸੇਵਾਂਵਾ ਉਹਨਾ ਦੇ ਘਰਾਂ ਤੱਕ ਪਹੁੰਚਾਉਣਾ ਉਹਨਾ ਦੀ ਮੁੱਢਲੀ ਡਿਉਟੀ ਹੈ ਉਹਨਾ ਕਿਹਾ ਕਿ ਲੋਕ ਸਿਹਤ ਯੋਜਨਾਵਾ ਦਾ ਤਾਂ ਹੀ ਲਾਭ ਉਠਾ ਸਕਦੇ ਹਨ ਜੇਕਰ ਦਿਤੀਆਂ ਜਾ ਰਹੀਆ ਸਿਹਤ ਸੇਵਾਵਾਂ ਬਾਰੇ ਉਹ ਜਾਗਰੂਕ ਹੋਣਗੇ। ਉਹਨਾ ਅਰਬਨ ਆਸ਼ਾ ਨੂੰ ਕਿਹਾ ਕਿ ਉਹਨਾਂ ਨੂੰ ਦਿਤਾ ਜਾਣ ਵਾਲਾ ਮਾਣਭੱਤਾ ਉਹਨਾ ਵੱਲੋ ਦਿਤੀਆਂ ਸੇਵਾਵਾ ਤੇ ਨਿਰਭਰ ਹੋਵੇਗਾ ਜੇਕਰ ਕੋਈ ਆਸ਼ਾ ਵੱਧ ਕੰਮ ਕਰੇਗੀ ਤਾਂ ਉਹ ਵੱਧ ਮਾਣਭੱਤਾ ਪਾ੍ਰਪਤ ਕਰਨ ਦੀ ਹਕਦਾਰ ਹੋਵੇਗੀ ਅਤੇ ਸਮੇ ਸਮੇ ਤੇ ਉਹਨਾਂ ਦੇ ਕੰਮਾ ਦੀ ਸਮੀਖਿਆ ਕੀਤੀ ਜਾਵੇਗੀ ਉਹਨਾ ਸਮੂਹ ਆਸ਼ਾ ਨੂੰ ਆਪਣਾ ਕੰਮ ਲਗਨ ਤੇ ਪੂਰੀ ਮਿਹਨਤ ਨਾਲ ਕਰਨ ਲਈ ਕਿਹਾ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਸਿਹਤ ਸੇਵਾਵਾ ਲੈਣ ਤੋ ਵਾਂਝਾ ਨਾ ਰਹਿ ਜਾਵੇ
ਕਮਿਉਨਿਟੀ ਮੋਬਲਾਈਜਰ ਹੇਮਾ ਰਾਵਲ ਨੇ ਇਸ ਮੋਕੇ ਸਮੂਹ ਆਸ਼ਾ ਨੂੰ ਕਿਹਾ ਕਿ ਗਰਭਵਤੀ ਅੋਰਤਾਂ ਦੀ ਰਜਿਸ਼ਟ੍ਰੇਸ਼ਨ ਤੋ ਲੈਕੇ ਸੰਸ਼ਥਾਗਤ ਜਣੇਪੇ ਤਕ ਮਿਲਣ ਵਾਲੇ ਭੱਤੇ ਆਸ਼ਾ ਨੂੰ ਇਕ ਜੁਲਾਈ ਤੋ ਸਰਕਾਰ ਦੀਆਂ ਹਦਾਇਤਾ ਅਨੁਸਾਰ ਲਾਗੁ ਕੀਤੇ ਗਏ ਹਨ। ਇਸ ਮੋਕੇ ਹੇਮਾ ਰਾਵਲ ਵੱਲੋ ਆਸ਼ਾ ਨੂੰ ਸਿਹਤ ਵਿਭਾਗ ਦੀਆਂ ਵੱਖੋ ਵੱਖ ਸਕੀਮਾ ਜਿਵਂੇ ਜੱਨਨੀ ਸੁੱਰਖਿਆਂ ਯੋਜਨਾ,ਜੱਨਨੀ ਸ਼ਿਸ਼ੁ ਕਾਰਯਕਰਮ, ਬੱਚਿਆ ਦਾ ਟੀਕਾਕਰਣ, ਪਰਿਵਾਰ ਨਿਯੋਜਨ ,ਕੈਂੇਸਰ ,ਟੀ਼ਬੀ, ਬਾਲੜੀ ਰੱਖਿਆ ਯੋਜਨਾ, ਰਾਸ਼ਟਰੀ ਸਵਾਸ਼ਥ ਬੀਮਾ ਯੋਜਨਾ ਆਦਿ ਬਾਰੇ ਅਤੇ ਇਹਨਾ ਕੰਮਾ ਬਦਲੇ ਮਿਲਣ ਵਾਲੇ ਭੱਤਿਆ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਇਸ ਮੋਕੇ ਸ਼੍ਰੀ ਅਮਰਜੀਤ ਸਿੰਘ ਸੋਹੀ ਡਿਪਟੀ ਮਾਸ ਮੀਡੀਆ ਅਫਸਰ, ਮੈਡਮ ਹਰਸ਼ ਜਿਲਾ ਅਰਬਨ ਕੋਆਰਡੀਨੇਟਰ ਅਤੇ ਰਾਜ ਕੁਮਾਰ ਵੀ ਹਾਜਰ ਸਨ।