ਅੰਮਰਿਤਸਰ: ਸੀਮਾ ਸੁਰੱਖਿਆ ਬਲ (ਬੀ ਐਸ ਐਫ) ਨੇ 10 ਕਰੋੜ ਦੀ ਦੋ ਕਿਲੋ ਹੈਰੋਇਨ 4 ਪੈਕਟਾਂ ‘ਚ ਬਰਾਮਦ ਕੀਤੀ ਹੈ। ਇਹ ਹੈਰੋਇਨ ਬਾਹਰੀ ਬੀ ਐਸ ਐਫ ਚੌਕੀ ਰਾਜਾਤਾਲ ਐਕਸ-50 ਬਟਾਲੀਅਨ ਬੀ ਐਸ ਐਫ ਸੈਕਟਰ ਅੰਮਰਿਤਸਰ ਬਰਾਮਦ ਕੀਤੀ ਹੈ। ਉਕਤ ਚਾਰ ਪੈਕਟ ਹੈਰੋਇਨ ਦੇ ਬੀ ਐਸ ਐਫ ਨੇ ਗਸ਼ਤ ਦੌਰਾਨ ਬਰਾਮਦ ਕੀਤੇ। ਬੀ ਐਸ ਐਫ ਦੇ ਉੱਚ ਅਧਿਕਾਰੀਆਂ ਵੱਲੋਂ ਹਦਾਇਤਾਂ ਕੀਤੀਆਂ ਗਈਆ ਹਨ ਕਿ ਝੋਨੇ ਦੀ ਫਸਲ ਬਾਰਡਰ ਦੇ ਨਾਲ ਕਾਫੀ ਉੱਚੀ ਹੈ। ਇਸ ਲਈ ਪਾਕਿਸਤਾਨ ਵੱਲੋਂ ਭਾਰਤ ਵੱਲ ਨਸ਼ਾ ਤੇ ਹੋਰ ਅਸਲਾ ਤੇ ਹਥਿਆਰ ਸਮੱਗਲਰਾਂ ਰਾਹੀਂ ਭੇਜੇ ਜਾਣ ਦਾ ਖਦਸ਼ਾ ਹੈ। ਇਸ ਲਈ ਗਸ਼ਤ ਤੇਜ਼ ਲਗਾਤਾਰ ਕੀਤੀ ਜਾਵੇ। ਉਸ ਤਹਿਤ ਬੀ ਐਸ ਐਫ ਵੱਲੋਂ ਸਾਂਝਾ ਅਪਰੇਸ਼ਨ ਕੀਤਾ ਗਿਆ ਅਤੇ ਥਾਣਾ ਘਰਿੰਡਾ ਦੇ ਇਲਾਕੇ ਰਾਜਾਤਾਲ ਦੇ ਝੋਨੇ ਦੇ ਖੇਤਾਂ ਚੋ ਇਹ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਜੋ ਸਰਹੱੱਦੋ ਪਾਰ ਪਾਕਿਸਤਾਨ ਵਾਲੇ ਪਾਸਿਉ ਆਇਆ ਹੈ। ਸਮੱਗਲਰਾਂ ਵੱਲੋਂ ਭੇਜੀ ਗਈ ਇਸ ਖੇਪ ਬਾਰੇ ਪਤਾ ਲਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਭਾਰਤ ਦੇ ਕਿਸ ਤਸੱਕਰ ਨੂੰ ਭੇਜੀ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ।