ਬਰੀਵਾਲਾ, ਸ਼੍ ਮੁਕਤਸਰ ਸਾਹਿਬ, ; ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ 30 ਬਿਸਤਰਿਆਂ ਦੇ ਕਮਿਊਨਟੀ ਹੈਲਥ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸਿਹਤ ਮੰਤਰੀ ਨੇ ਸਮਾਜ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਮੁੜ ਬਹਾਲੀ ਤੇ ਜੋਰ ਦਿੰਦਿਆਂ ਗੁਰੂਆਂ ਪੀਰਾਂ ਵੱਲੋਂ ਵਿਖਾਏ ਰਾਹ ਤੇ ਚੱਲ ਕੇ ਸਿਹਤ ਸੰਭਾਲ ਪ੍ਤੀ ਸੁਚੇਤ ਹੋਣ ਦਾ ਸੱਦਾ ਦਿੱਤਾ।
6.52 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਕਮਿਊਨਟੀ ਸਿਹਤ ਕੇਂਦਰ ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ਵਿਚ ਸਿਹਤ ਮੰਤਰੀ ਨੇ ਦੱਸਿਆ ਕਿ ਇਹ ਸੇਮ ਪ੍ਭਾਵਿਤ ਖੇਤਰ ਹੈ ਅਤੇ ਇਸ ਇਮਾਰਤ ਦੇ ਨਿਰਮਾਣ ਸਮੇਂ ਵਿਸੇਸ਼ ਤੌਰ ਤੇ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਸੇਮ ਵਾਲੇ ਹਲਾਤਾਂ ਵਿਚ ਵੀ ਇਹ ਇਮਾਰਤ ਲੰਬਾ ਸਮਾਂ ਟਿਕ ਸਕੇ। ਸਿਹਤ ਮੰਤਰੀ ਨੇ ਇਸ ਮੌਕੇ ਕਿਹਾ ਕਿ ਇੱਥੇ ਗਾਇਨੀ ਡਾਕਟਰ ਦੀ ਤਾਇਨਾਤੀ ਸਮੇਤ ਹੋਰ ਜਰੂਰਤਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਯੋਜਨਾ ਰਾਜ ਦੇ ਲੋਕਾਂ ਨੂੰ ਸਿਹਤ ਸੁਰੱਖਿਆ ਉਪਲਬੱਧ ਕਰਵਾਉਣ ਵਿਚ ਬਹੁਤ ਹੀ ਕਾਰਗਾਰ ਸਿੱਧ ਹੋਵੇਗੀ। ਉਨਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਰਾਜ ਦੇ 28 ਲੱਖ ਤੋਂ ਵੱਧ ਨੀਲਾ ਕਾਰਡ ਧਾਰਕ ਲੋੜਵੰਦ ਪਰਿਵਾਰਾਂ ਨੂੰ ਸਲਾਨਾ 50 ਹਜਾਰ ਰੁਪਏ ਤੱਕ ਦੇ ਇਲਾਜ ਦੀ ਸਹੁਲਤ ਹੋਵੇਗੀ। ਉਨਾਂ ਨੇ ਕਿਹਾ ਕਿ ਇਸ ਲਈ ਸੂਬੇ ਭਰ ਵਿਚ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਰਹੇ ਹਨ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਭਾਜਪਾ ਦੇ ਜ਼ਿਲਾ ਪ੍ਧਾਨ ਸ ਰਾਕੇਸ ਧੀਂਗੜਾਂ, ਸੂਬਾ ਸਕੱਤਰ ਭਾਜਪਾ ਸ੍ ਸੁਭਾਸ਼ ਭਠੇਜਾ, ਮੰਡਲ ਪ੍ਧਾਨ ਸ: ਸੁਖਦੇਵ ਸਿੰਘ ਬੁੱਟਰ ਨੇ ਸਿਹਤ ਮੰਤਰੀ ਨੂੰ ਜੀ ਆਇਆਂ ਨੂੰ ਕਿਹਾ ਜਦ ਕਿ ਵਿਭਾਗ ਵੱਲੋਂ ਐਡੀਸ਼ਨਲ ਡਾਇਰੈਕਟਰ ਸਿਹਤ ਵਿਭਾਗ ਡਾ: ਗੁਲਸ਼ਨ ਰਾਏ, ਡਾ: ਜਗਜੀਵਨ ਲਾਲ ਸਿਵਲ ਸਰਜਨ, ਡਾ: ਸੁਖਪਾਲ ਸਿੰਘ ਡੀ.ਐਮ.ਸੀ., ਐਸ.ਐਮ.ਓ. ਡਾ: ਸੁਖਵਿੰਦਰ ਸਿੰਘ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਸਮਾਜ ਸੇਵਾ ਨਾਲ ਜੁੜੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ ਮੁਕਤਸਰ ਸਾਹਿਬ ਦੇ ਐਸ.ਡੀ.ਐਮ. ਸ੍ ਰਾਮ ਸਿੰਘ, ਭਾਜਪਾ ਆਗੂ ਸ੍ ਸੁਰੇਸ਼ ਸ਼ਰਮਾ, ਸ੍ ਗੋਰਾ ਫੁਟੇਲਾ, ਸ੍ ਸਤਪਾਲ ਸ਼ਰਮਾ, ਸ੍ ਸੰਦੀਪ ਗਿਰਧਰ, ਸ੍ ਗੁਰਮੀਤ ਸਿੰਘ ਸੇਖੋਂ, ਸ੍ ਰਾਜੀਵ ਦਾਬੜਾ, ਜ਼ਿਲਾ ਮਾਸ ਮੀਡੀਆ ਅਫ਼ਸਰ ਸ: ਗੁਰਤੇਜ ਸਿੰਘ ਅਤੇ ਸ: ਸੁਖਮੰਦਰ ਸਿੰਘ ਆਦਿ ਵੀ ਹਾਜਰ ਸਨ।