ਪਟਿਆਲਾ: ਰਾਸ਼ਟਰੀ ਸਿਹਤ ਮਿਸ਼ਨ ਤਹਿਤ ਅਰਬਨ ਏਰੀਏ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ 3 ਫੁਲ ਟਾਈਮ ਅਤੇ 9 ਪਾਰਟ ਟਾਈਮ ਡਾਕਟਰਾਂ ਦੀ ਨਿਯੁਕਤੀ ਕਰਕੇ ਉਨਾ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਪਟਿਆਲਾ ਡਾ. ਰਾਜੀਵ ਭੱਲਾ ਨੇ ਦੱਸਿਆ ਕਿ ਜ਼ਿਲਾ ਵਿਚ ਅਰਬਨ ਏਰੀਏ ਅਤੇ ਸਲੱਮ ਬਸਤੀਆਂ ਵਿਚ ਲੋਕਾਂ ਨੂੰ ਵਧੀਆਂ ਸਿਹਤ ਸੇਵਾਵਾਂ ਦੇਣ ਅਤੇ ਅਰਬਨ ਪ੍ਰਾਇਮਰੀ ਸਿਹਤ ਕੇਂਦਰਾਂ ਵਿਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਜ਼ਿਲਾ ਵਿਚ 12 ਨਵੇਂ ਡਾਕਟਰਾਂ ਦੀ ਚੋਣ ਕਰਕੇ ਉਨਾ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਉਨਾ ਕਿਹਾ ਕਿ ਬੀਤੇ ਦਿਨੀਂ ਰਾਜ ਦੇ ਸਿਹਤ ਵਿਭਾਗ ਵੱਲੋਂ ਇਨਾ ਡਾਕਟਰਾਂ ਦੀ ਨਿਯੁਕਤੀ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਯੋਗ ਡਾਕਟਰਾਂ ਦੀ ਜ਼ਿਲਾ ਪੱਧਰ ਤੇ ਇੰਟਰਵਿਊ ਲੈ ਕੇ ਨਿਯੁਕਤੀ ਕਰਨ ਲਈ ਕਿਹਾ ਗਿਆ ਸੀ | ਜਿਸ ਦੇ ਆਧਾਰ ‘ਤੇ ਜ਼ਿਲਾ ਵਿਚ 12 ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ | ਉਨਾ ਕਿਹਾ ਕਿ ਇਨਾ ਡਾਕਟਰਾਂ ਵਿਚੋਂ ਤਿੰਨ ਡਾਕਟਰਾਂ ਨੂੰ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਮਾਣਾ, ਰਾਜਪੁਰਾ ਅਤੇ ਪਟਿਆਲਾ ਦੀ ਆਨੰਦ ਨਗਰ ਵਿਖੇ ਫੁਲ ਟਾਈਮ ਡਿਊਟੀ ਲਈ ਨਿਯੁਕਤੀ ਕੀਤਾ ਗਿਆ ਹੈ ਅਤੇ 9 ਡਾਕਟਰਾਂ ਨੂੰ ਪਾਰਟ ਟਾਈਮ ਡਿਊਟੀ ਲਈ ਨਾਭਾ, ਰਾਜਪੁਰਾ ਅਤੇ ਪਟਿਆਲਾ ਸ਼ਹਿਰ ਦੀਆਂ 7 ਅਰਬਨ ਪੀ.ਐਚ.ਸੀ ਲਈ ਨਿਯੁਕਤੀ ਪੱਤਰ ਦਿੱਤੇ ਗਏ | ਡਾ. ਭੱਲਾ ਨੇ ਇਨਾ ਡਾਕਟਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਪੂਰੀ ਲਗਨ ਨਾਲ ਕਰਨ ਅਤੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ | ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਸੁਰਿੰਦਰਪਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਐਮ.ਐਸ. ਧਾਲੀਵਾਲ, ਹਰਸ਼ ਹਾਜ਼ਰ ਸਨ |