ਲੁਧਿਆਣਾ :ਸਿਵ ਸੈਨਾਂ ਯੁਵਾ ਮੰਚ ਦੇ ਰਾਸਟਰੀ ਪ੍ਧਾਨ ਬੱਬੀ ਟਾਂਕ ਦੇ ਦਿਸਾਂ ਨਿਰਦੇਸਾਂ ਹੇਠ ਮੰਚ ਦੇ ਸੂਬਾ ਪ੍ਰਧਾਨ ਆਰ ਕੇ ਗੁਪਤਾ ਅਤੇ ਰਾਸਟਰੀ ਸਲਾਹਕਾਰ ਸ੍ ਚਾਂਦ ਮੱਲ ਦੀ ਅਗਵਾਈ ਵਿੱਚ ਸਥਾਨਿਕ ਸਮਰਾਲਾ ਚੌਕ ਵਿਖੇ ਅੱਤਵਾਦ ਨੂੰ ਸਹਿ ਦੇਣ ਵਾਲੇ ਦੇਸ ਪਾਕਿਸਤਾਨ ਦਾ ਝੰਡਾ ਫੂਕਿਆ ਗਿਆ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਸਮੇ ਪ੍ਧਾਨ ਆਰ ਕੇ ਗੁਪਤਾ ਅਤੇ ਸ੍ਰੀ ਚਾਂਦ ਮੱਲ ਨੇ ਕਿਹਾ ਕਿ ਭਾਂਵੇ ਕਿ ਪਾਕਿਸਤਾਨ ਆਪਣੇ ਗੰਦੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਹਰ ਕੋਸਿਸ ਕਰ ਰਿਹਾ ਹੈ ਪਰ ਸਾਡੇ ਦੇਸ ਦੇ ਰਖਵਾਲੇ ਉਸਦੀ ਹਰ ਕੋਸਿਸ ਨੂੰ ਨਾਕਾਮ ਕਰਕੇ ਦੇਸ ਦੀ ਆਨ ਬਾਨ ਅਤੇ ਸਾਨ ਨੂੰ ਬਰਕਰਾਰ ਰੱਖ ਰਹੇ ਹਨ ਕਿਉਕਿ ਜਿਸ ਤਰੀਕੇ ਨਾਲ ਗੁਰਦਾਸਪੁਰ ਦੇ ਦੀਨਾ ਨਗਰ ਥਾਣੇ ਵਿੱਚ ਸਾਡੀ ਪੰਜਾਬ ਪੁਲਸ ਨੇ ਬਗੈਰ ਅਤਿ ਆਧੁਨਿਕ ਹਥਿਆਰਾਂ ਤੋ ਸਾਡੇ ਦੇਸ ਵਿੱਚ ਦਹਿਸਤ ਪਾਉਣ ਲਈ ਦਾਖਲ ਹੋਏ ਅੱਤਵਾਦੀਆਂ ਨੂੰ ਮਾਰਿਆਂ ਹੈ ਉਹ ਕਾਬਲੇ ਤਾਰੀਫ ਹੈ। ਉਹਨਾਂ ਅੱਗੇ ਕਿਹਾ ਕਿ ਜਿਸ ਤਰੀਕੇ ਨਾਲ ਬੜੇ ਅਰਾਮ ਨਾਲ ਹੀ ਪਾਕਿਸਤਾਨ ਤੋ ਅੱਤਵਾਦੀ ਸਾਡੇ ਦੇਸ ਵਿੱਚ ਦਾਖਲ ਹੋਏ ਹਨ ਉਸ ਨਾਲ ਕੇਂਦਰ ਸਰਕਾਰ ਦੀ ਸੁਰੱਖਿਆਂ ਨੀਤੀ ਵੀ ਬਿਲਕੁਲ ਫੇਲ ਸਾਬਿਤ ਹੋਈ ਹੈ।
ਦੇਸ ਦੀਆਂ ਹੱਦਾਂ ਵਿੱਚ ਘੁਸਪੈਠ ਕਰਕੇ ਦੇਸ ਵਿੱਚ ਦਾਖਲ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀ ਹੈ ਪਰ ਸਾਡੀਆਂ ਰਾਜ ਜਾਂ ਕੇਦਰ ਸਰਕਾਰਾਂ ਨੇ ਕਿਸੇ ਵੀ ਘਟਨਾਂ ਤੋ ਕੋਈ ਸਬਕ ਨਹੀ ਲਿਆ। ਉਹਨਾਂ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ ਕਿ ਅੱਤਵਾਦ ਨੂੰ ਸਹਿ ਦੇਣ ਵਾਲੇ ਦੇਸ ਪਾਕਿਸਤਾਨ ਨਾਲ ਕਿਸੇ ਵੀ ਤਰਾ ਦਾ ਸੰਬੰਧ ਨਾ ਰੱਖਿਆ ਜਾਵੇ ਕਿਉਕਿ ਪਾਕਿਸਤਾਨ ਦੀ ਕਹਿਣੀ ਅਤੇ ਕਥਨੀ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਉਹਨਾਂ ਅੱਗੇ ਕਿਹਾ ਕਿ ਭਾਂਵੇ ਕਿ ਮੰਚ ਵੱਲੋ ਰਾਸਟਰੀ ਪ੍ਧਾਂਨ ਸ੍ਰੀ ਬੱਬੀ ਟਾਂਕ ਦੀ ਅਗਵਾਈ ਵਿੱਚ ਸਮੇ ਸਮੇ ਤੇ ਅੱਤਵਾਦ ਦੇ ਵਿਰੁੱਧ ਅਵਾਜ ਊਠਾਈ ਜਾਂਦੀ ਰਹੀ ਹੈ ਪਰ ਹੁਣ ਗੁਰਦਾਸ ਪੁਰ ਘਟਨਾਂ ਤੋ ਬਾਅਦ ਮੰਚ ਵੱਲੋ ਭਵਿੱਖ ਵਿੱਚ ਅੱਤਵਾਦ ਵਿਰੁੱਧ ਜਨਤਾ ਨੂੰ ਹੋਰ ਜਾਗਰੂਕ ਕਰਨ ਲਈ ਪ੍ਰੋਗਾ੍ਰਮਾਂ ਵਿੱਚ ਤੇਜੀ ਲਿਆਂਦੀ ਜਾਵੇਗੀ। ਇਸ ਸਮੇ ਅਰੁਣ ਸਰਮਾ, ਅਮਨ ਸੋਰੀ, ਅਜੈ ਵਰਮਾ, ਸੁਰੇਸ ਮਿਸਰਾ, ਦੀਪ ਬਾਜਵਾ, ਵਿਜੈ ਸਰਮਾ, ਸਤਨਾਮ ਸਿੰਘ, ਸਚਿਨ ਗੁਪਤਾ, ਰਣਜੀਤ ਸਿੰਘ ਬਿੱਲਾ, ਗੋਲਡੀ, ਸਰਵੇਸ, ਭੁਪਿੰਦਰ ਸਿੰਘ, ਰਾਹੁਲ, ਪ੍ਦੀਪ, ਅਜੈ, ਨੀਰਜ, ਬਾਬਰ ਖਾਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੰਚ ਦੇ ਮੈਂਬਰ ਹਾਜਰ ਸਨ।