ਰਾਜਪੁਰਾ : ਅਕਾਲੀ ਦੱਲ ਦੇ ਸਾਬਕਾ ਬਲਾਕ ਸਮਤੀ ਮੈਂਬਰ ਕ੍ਰਿਸ਼ਨ ਕੁਮਾਰ ਸ਼ਰਮਾ ਉੱਤੇ ਦਿਨ ਦਿਹਾੜੇ ਅੱੱਧਾ ਦਰਜਨ ਹਥਿਆਰ ਬੰਦ ਵਿਅਕਤੀਆ ਵੱਲੋ ਜਾਨਲੇਵਾ ਹਮਲਾ ਕਰ ਕਿ ਘਾਇਲ ਕਰਨ ਬਾਰੇ ਜਾਣਕਾਰੀ ਮਿਲੀ ਹੈ ਥਾਣਾ ਸੰਭੂ ਦੇ ਮੋਜੂਦਾ ਦਬੰਗ ਐਸ ਐਚ ੳ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਕਾਲੀ ਦੱਲ ਦੇ ਸਾਬਕਾ ਬਲਾਕ ਸਮਤੀ ਮੈਂਬਰ ਕ੍ਰਿਸ਼ਨ ਕੁਮਾਰ ਸ਼ਰਮਾ ਬੀਤੇ ਦਿਨੀ ਆਪਣੇ ਬਤੀਜੇ ਨਾਲ ਬੀਟ ਗੱਡੀ ਵਿੱਚ ਸਵਾਰ ਹੋ ਕਿ ਬਠੌਣੀਆ ਤੋ ਅੰਬਾਲਾ ਵੱਲ ਆਪਣੇ ਨਿਜੀ ਕੰਮ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਉੱਤੇ ਬਣੇ ਪੈਟਰੋਲ ਪੰਪ ਦੇ ਨਜਦੀਕ ਬਠੌਣੀਆ ਵਾਸੀ ਦੀਪ ਚੰਦ ਉਰਫ ਬੰਟੀ ਅਤੇ ਉਸ ਦੇ ਕੁੱਝ ਹਥੀਆਰ ਬੰਦ ਸਾਥੀ ਤੇ ਉਸ ਨੂੰ ਘੇਰ ਲਿਆ ਤੇ ਉਸ ਤੇ ਜਾਨਲੇਵਾ ਹਮਲਾ ਕਰ ਫਰਾਰ ਹੋ ਗਏ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ ਹੈ ਕੰਟਰੋਲ ਰੂਮ ਤੋ ਸੁਚਨਾ ਮਿਲਦੇ ਹੀ ਪੁਲਿਸ ਪਾਰਟੀ ਮੋਕਿ ਤੇ ਪਹੁੰਚ ਗਈ ਤੇ ਮੁਜਰਿਮਾ ਦੀ ਭਾਲ ਸ਼ੂਰੂ ਕਰ ਦਿੱਤੀ ਗਈ ਇਸ ਮਾਮਲੇ ਵਿੱਚ ਸਾਈਬਰ ਟੀਮ ਦੀ ਸਾਹਿਤਾ ਨਾਲ ਕੁੱਜ ਹੀ ਘੰਟਿਆ ਵਿੱਚ ਕ੍ਰਿਸ਼ਨ ਕੁਮਾਰ ਤੇ ਹਮਲਾ ਕਰਨ ਵਾਲੇ ਦੀਪ ਚੰਦ ਉਰਫ ਬੰਟੀ ਅਤੇ ਉਸ ਦੇ ਸਾਥੀਆ ਨੂੰ ਗਿਰਫਤਾਰ ਕਰ ਲਿਆ ਜੋ ਕਿ ਵਾਰਦਾਤ ਕਰਨ ਤੋ ਬਾਅਦ ਫਰਾਰ ਹੋਣ ਦੀ ਫਰਾਕ ਵਿੱਚ ਸਨ ਮੁਜਰਿਮਾ ਦੇ ਖਿਲਾਫ ਆਈ ਪੀ ਸੀ ਦੀ ਧਾਰਾ 341,307,323,427,506,148,149 ਦੇ ਅਧੀਨ ਮੁਕੱਦਮਾ ਦਰਜ ਕਰ ਰਾਜਪੁਰਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕਿ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਾਣਕਾਰਾ ਮੁਤਾਬਕ ਦੀਪ ਚੰਦ ਉਰਫ ਬੰਟੀ ਜਬਰੀ ਮਹੀਨਾ ਵਸੂਲੀ ਨਾਜਾਇਜ ਮਾਈਨਿੰਗ ਨਜਾਇਜ ਸ਼ਰਾਬ ਆਦ ਦੇ ਕਾਰੋਬਾਰਾ ਚਲਾਉਣ ਬਾਰੇ ਕਥਿਤ ਦੋਸ਼ ਲਗਾਏ ਜਾ ਰਹੇ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੰਟੀ ਦਾ ਬਹੁਤ ਸਾਰੇ ਸਿਆਸੀ ਤੇ ਪੁਲਿਸ ਅਫਸਰਾ ਨਾਲ ਚੰਗਾ ਤਾਲ ਮੇਲ ਹੈ ਫਿਰ ਵੀ ਉਸ ਦੇ ਖਿਲਾਫ ਸੰਗੀਨ ਧਾਰਾਵਾ ਦੇ ਤਹਿਤ ਮਾਮਲਾ ਦਰਜ ਹੋਣਾ ਮੋਜੂਦਾ ਸੰਭੂ ਪੁਲਿਸ ਦੇ ਅਫਸਰਾ ਦੀ ਨੇਕ ਕਾਰਗੁਜਾਰੀ ਵੱਲ ਇਸ਼ਾਰਾ ਕਰਦਾ ਹੈ।ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇ ਵਿੱਚ ਪੁਲਿਸ ਕੀ ਸੱਚਾਈ ਸਾਮਣੇ ਲਿਆਉਦੀ ਹੈ।