ਪਟਿਆਲਾ:- ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਅਤੇ ਪ੍ਰਸਿੱਧ “ਐਂਟਿਕ ਮਿਊਜ਼ੀਅਮ ਪਟਿਆਲਾ” ਵੱਲੋਂ ਇੱਕ ਖੂਬਸੂਰਤ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਸਥਾਨਕ ਸ਼ੇਰਾਂ ਵਾਲਾ ਗੇਟ ਨੇੜੇ ਸਥਿਤ ਨਾਰਥ ਜ਼ੋਨ ਕਲਚਰ ਸੈਂਟਰ ਦੇ ਵੱਡੇ ਹਾਲ ਵਿੱਚ ਬੀਤੇ ਐਤਵਾਰ ਕਰਵਾਏ ਗਏ ਇਸ ਸੰਗੀਤਮਈ ਪ੍ਰੋਗਰਾਮ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਕਲੱਬ ਵੱਲੋਂ ਸੰਗੀਤ ਨਾਲ ਜੁੜੀ ਸ਼ਖ਼ਸੀਅਤ ਸ੍ਰੀ ਤਨਵਿੰਦਰ ਸਿੰਘ ਜੱਪੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਥੇ ਹੀ ਜਲੰਧਰ ਦੂਰਦਰਸ਼ਨ ਤੋਂ ਇੱਕ ਹੋਰ ਜਾਣੀ-ਪਛਾਣੀ ਸ਼ਖ਼ਸੀਅਤ ਅਤੇ ਪ੍ਰੋਡਿਊਸਰ ਸ੍ਰੀ ਰਾਜ ਕੁਮਾਰ ਭਗਤ ਵੀ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਅਖਬਾਰ ਸਮੂਹ ਨਿਊਜ਼ਲਾਈਨ ਐਕਸਪ੍ਰੈਸ ਦੇ ਮੁੱਖ ਸੰਪਾਦਕ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਸ਼੍ਰੀ ਅਸ਼ੋਕ ਵਰਮਾ ਨੂੰ ਸਾਜ਼ ਔਰ ਆਵਾਜ਼ ਕਲੱਬ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ।
ਇਸ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ ਵਿੱਚ ਪਟਿਆਲਾ, ਪੰਜਾਬ ਅਤੇ ਹੋਰ ਸ਼ਹਿਰਾਂ ਤੋਂ ਆਏ ਕਲਾਕਾਰਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਆਪਣੀ ਖੂਬਸੂਰਤ ਅਵਾਜ਼ ਦੇ ਜਾਦੂ ਨਾਲ ਮਾਹੌਲ ਨੂੰ ਸ਼ਾਨਦਾਰ ਬਣਾ ਦਿੱਤਾ, ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਪ੍ਰੋਗਰਾਮ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
ਗਾਇਕਾਂ ਵਿਚ ਕੈਲਾਸ਼ ਅਟਵਾਲ, ਰਾਜ ਕੁਮਾਰ, ਗੁਲਸ਼ਨ ਸ਼ਰਮਾ, ਕੇ.ਐਸ. ਸੇਖੋਂ, ਸ਼ਾਮ ਸੁੰਦਰ, ਦੀਪਕ ਕੁਮਾਰ, ਗੌਤਮ ਬੱਗਾ, ਅਭਿਜੀਤ, ਕੁਲਦੀਪ ਗਰੋਵਰ, ਪ੍ਰੋਫੈਸਰ ਦੂਰਦਰਸ਼ੀ ਸਿੰਘ, ਹਰਮੀਤ ਸਿੰਘ, ਸੁਨੀਲ, ਭਾਵੁਕ ਸ਼ਰਮਾ, ਡੀ.ਪੀ. ਜੌਲੀ, ਵਿਕਾਸ ਪਾਠਕ, ਰਾਘਵ ਸ਼ਰਮਾ, ਡਾ: ਰੂਪ ਰਾਏ, ਅਸ਼ੀਸ਼ ਸੱਭਰਵਾਲ, ਲਲਿਤ ਛਾਬੜਾ, ਸ਼ੁਭਮ ਕੁਮਾਰ, ਸੁਨੀਲ, ਅਸ਼ੋਕ ਕੁਮਾਰ, ਡਾਕਟਰ ਦੇਵੀਪ੍ਰਭਾ ਮਿਸ਼ਰਾ, ਇੰਦੂ ਬਾਲਾ, ਕਸ਼ਮਾ ਸ਼ਰਮਾ, ਡਾ. ਪ੍ਰਗਿਆ, ਰਮਨਦੀਪ ਕੌਰ, ਕੁਲਦੀਪ ਕੌਰ ਅਤੇ ਹੋਰ ਗਾਇਕਾਂ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ |