ਫਤਹਿਗੜ੍ਹ ਸਾਹਿਬ,: ਬਾਬਾ ਜਿਉਣਾ ਰਾਮ ਜੀ ਵੈਲਫੇਅਰ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਰਿਉਣਾ ਭੋਲਾ ਵੱਲੋ ਸਰਪੰਚ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਛਾਂਦਾਰ ਬੂਟੇ ਲਗਾਏ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਮੁੱਖ
ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿੰਡ ਵਾਸੀਆਂ ਦੀ ਇਹ ਨਿਵੇਕਲੀ ਪਹਿਲ ਹੈ, ਜੋ ਸ਼ਲਾਘਾਯੋਗ ਹੈ। ਸਾਨੂੰ ਇਤਿਹਾਸਿਕ ਦਿਹਾੜੇ ਰਾਸ਼ਟਰਹਿੱਤ ਵਿੱਚ ਮਨਾਉਣੇ ਚਾਹੀਦੇ ਹਨ। ਜਿਵੇਂ ਰਿਉਣਾ ਭੋਲਾ ਨਿਵਾਸੀਆਂ ਵਲੋਂ ਬੂਟੇ ਲਗਾਏ ਗਏ।
ਆਉਣ ਵਾਲੇ ਸਮੇਂ ਚ ਲੋਕ ਇਹਨਾਂ ਬੂਟਿਆਂ ਦੀ ਛਾਂ ਦਾ ਆਨੰਦ ਮਾਨਣਗੇ ਅਤੇ ਅਜ਼ਾਦੀ ਮਹਿਸੂਸ ਕਰਨਗੇ। ਪਰ ਦੂਜੇ ਪਾਸੇ ਸੂਬਾ ਸਰਕਾਰ ਦੇ ਘਟੀਆਂ ਸੁਰੱਖਿਆ ਪ੍ਰਬੰਧਾਂ ਕਾਰਨ ਸਾਡੀਆਂ ਧੀਆਂ ਭੈਣਾਂ ਵੀ ਸੁਰੱਖਿਅਤ ਨਹੀ। ਅਜਿਹੇ ਸਾਸ਼ਨ ਚ ਅਸੀ ਆਪਣੇ ਆਪ ਨੂੰ ਕਿਵੇਂ
ਆਜ਼ਾਦ ਕਹਿ ਸਕਦੇ ਹਾਂ। ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਕੁਲਜੀਤ ਸਿੰਘ ਕਲੱਬ ਪ੍ਰਧਾਨ, ਹਰਜੀਤ ਸਿੰਘ, ਰਣਜੀਤ ਸਿੰਘ, ਕੁਲਜਿੰਦਰ ਸਿੰਘ, ਸਤਵਿੰਦਰ ਸਿੰਘ ਚੀਮਾ,ਕਮਲਜੀਤ ਬੰਟੀ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਜਤਿੰਦਰ ਸਿੰਘ ਪੰਚ,ਪੰਚ ਗੁਰਜੀਤ ਕੌਰ, ਬਲਵਿੰਦਰ ਕੌਰ, ਮਨਦੀਪ ਸਿੰਘ ਪੰਚ, ਸਨਦੀਪ ਕੁਮਾਰ ਪੰਚ ਆਦਿ ਹਾਜ਼ਰ ਸਨ।