ਫਤਹਿਗੜ੍ਹ ਸਾਹਿਬ,: ਸਰਹਿੰਦ ਰੇਲਵੇ ਸਟੇਸ਼ਨ ਤੇ ਦੂਸਰੇ ਪਾਸੇ ਰੇਲਵੇ ਟਿਕਟ ਕੋਂਟਰ ਖੋਲਣ ਨਾਲ ਆਮ ਲੋਕਾਂ ਦੀ ਲੰਮੇ ਸਮੇਂ ਤੋ ਲਟਕੀ ਮੰਗ ਪੂਰੀ ਹੋ ਗਈ ਹੈ, ਜੋ ਕੁੱਠ ਦਿਨਾਂ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਕੋਂਟਰ ਨਾਲ ਸਰਹਿੰਦ ਮੰਡੀ, ਫਤਿਹਗੜ੍ਹ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਵਾਲਿਆਂ ਨੂੰ ਸਹੂਲਤ ਮਿਲੇਗੀ। ਇਹਨਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਰੇਲਵੇ ਟਿਕਟ ਦੇ ਬਣ ਰਹੇ ਨਵੇਂ ਕੋਂਟਰ ਦਾ ਜਾਇਜ਼ਾ ਲੈਂਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਸਰਹਿੰਦ ਮੰਡੀ, ਫਤਿਹਗੜ੍ਹ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਰੇਲਵੇ ਪੁੱਲ ਪਾਰ ਕਰਕੇ ਟਿਕਟ ਲੈਣ ਲਈ ਜਾਂਦੇ ਸਨ, ਜਿਸ ਕਾਰਨ ਔਰਤਾਂ ਅਤੇ ਬਜ਼ੁਰਗਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾ ਕਿਹਾ ਕਿ ਇਹ ਪ੍ਰਜੈਕਟ ਪਿਛਲੀ ਮਨਮੋਹਣ ਸਿੰਘ ਸਰਕਾਰ ਨੇ ਪਾਸ ਕੀਤਾ ਸੀ, ਜੋ ਜਲਦ ਹੀ ਵਿਭਾਗ ਵਲੋਂ ਜਨਤਾ ਦੇ ਸਪੂਰਦ ਕਰ ਦਿੱਤਾ ਜਾਵੇਗਾ। ਇਸ ਤੋ ਇਲਾਵਾ ਪਲੇਟਫਾਰਮ ਤੇ 2 ਛੈਡ ਹੋਰ ਪਾਉਣ ਨੂੰ ਮੰਨਜੂਰੀ ਮਿਲ ਗਈ ਹੈ, ਇਸ ਦਾ ਕੰਮ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਨਤਾ ਨਾਲ ਕੀਤਾ ਇੱਕ ਇੱਕ ਵਾਅਦਾ, ਸਰਕਾਰ ਨਾ ਹੋਣ ਤੇ ਵੀ ਪੂਰਾ ਕੀਤਾ ਗਿਆ ਹੈ, ਅਗਰ ਸੂਬੇ ਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਹਲਕਾ ਫਤਹਿਗੜ੍ਹ ਸਾਹਿਬ ਦਾ ਚੋ-ਤਰਫਾ ਵਿਕਾਸ ਕਰਕੇ ਇਸ ਨੂੰ ਮਿਸਾਲ ਵਜੋਂ ਪੇਸ਼ ਕਰਾਂਗੇ। ਇਸ ਮੌਕੇ ਸੁਖਰਾਜ ਸਿੰਘ ਰਾਜਾ, ਰਾਜੀਵ ਕੁਮਾਰ ਭੱਲਾ, ਸੰਜੀਵ ਕੁਮਾਰ, ਪ੍ਰਬੂਦ ਕੁਮਾਰ, ਰਛਪਾਲ ਸਿੰਘ, ਰਾਜ ਕੁਮਾਰ ਰਾਣਾ, ਕਮਲਜੀਤ ਸਿੰਘ, ਮਹਿੰਦਰ ਸਿੰਘ, ਰਕੇਸ਼ ਕੁਮਾਰ, ਰਾਜਿੰਦਰ ਰਾਣਾ, ਸਨਦੀਪ ਰਾਣਾ, ਲੇਖ ਰਾਜ ਜੀ, ਸਤਵਿੰਦਰ ਸਿੰਘ ਸੋਢੀ, ਹੇਮੰਤ ਕੁਮਾਰ ਭੱਲਾ ਆਦਿ ਹਾਜ਼ਰ ਸਨ।