ਸਰਕਾਰੀ ਸੈਕੰਡਰੀ ਸਕੂਲ ਮਾੜੂ ਵਿਖੇ ਮਨਾਇਆ ਗਣਤੰਤਰ ਦਿਵਸ

ਪਟਿਆਲਾ : ਸਰਕਾਰੀ ਸੈਕੰਡਰੀ ਸਕੂਲ ਮਾੜੂ ਵਿਖੇ ਗਣਤੰਤਰ ਦਿਵਸ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ। ਸਮਾਗਮ ਦੀ ਸੁਰੂਆਤ ਪ੍ਰਿੰ. ਸ਼ਾਲੂ ਮਹਿਰਾ ਵੱਲੋਂ ਕੌਮੀ ਝੰਡਾ ਲਹਿਰਾਉਣ ਨਾਲ ਹੋਈ। ਫਿਰ ਰਾਸ਼ਟਰੀ ਗਾਣ ਗਾਇਆ ਗਿਆ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਸੋਨੂ ਮੰਜੋਲੀ, ਅਰਵਿੰਦਰ ਕੌਰ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਅੱੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸਮੂੰਹ ਗਾਣ ਗਾਇਆ। ਪ੍ਰਿੰ. ਸ਼ਾਲੂ ਮਹਿਰਾ, ਮਾ. ਜਗਦੀਪ ਸਿੰਘ ਤੇ ਸੁਖਦਰਸ਼ਨ ਸਿੰਘ ਤੇ ਵਿਦਿਆਰਥਣ ਸਹਿਜਪਰੀਤ ਕੌਰ ਨੇ ਗਣਤੰਤਰ ਦਿਵਸ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਅਖੀਰ ਵਿੱਚ ਸਾਰੇ ਸਟਾਫ ਤੇ ਵਿਦਿਆਰੀਆਂ ਨੇ ਚਾਵਲਾਂ ਦੇ ਲੰਗਰ ਦਾ ਆਨੰਦ ਮਾਣਿਆ। ਇਸ ਮੌਕੇ ਲੈਕਚਰਾਰ ਦਲਜੀਤ ਸਿੰਘ, ਦੀਪ ਮਾਲਾ, ਬਲਦੇਵ ਸਿੰਘ ਸੋਹੀ, ਮਾ. ਬਲਜਿੰਦਰ ਸਿੰਘ ਮਸ਼ੀਗਣ, ਰੀਟਾ ਰਾਣੀ, ਰਾਜਿੰਦਰ ਸਿੰਘ, ਨਿਰਮਲ ਕੌਰ, ਹਰਿੰਦਰ ਸਿੰਘ, ਅਨੂ ਰਾਣੀ, ਹੀਰਾ ਸਿੰਘ, ਜਿੰਦਰ ਕੌਰ, ਮਨੋਜ ਕੁਮਾਰ, ਅੰਮਰਿਤਪਾਲ ਸਿੰਘ ਤੇ ਅਮਨ ਵੀ ਮੌਜੂਦ ਸਨ।