ਪਟਿਆਲਾ : ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਪਟਿਆਲਾ ਦੇ ਆਖਰੀ ਪਿੰਡ ਸ਼ੇਰਗੜ ਨੇੜੇ ਖਨੋਰੀ ਦੇ ਸਰਕਾਰੀ ਮਿਡਲ ਸਕੂਲ ਵਿਖੇ ਕੁਤਬਨਪੁਰ ਨਰਸਰੀ ਦੇ ਸਹਿਯੋਗ ਨਾਲ 417ਵਾਂ ਵਣ ਮਹਾਂ ਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਦੀ ਪ੍ਧਾਨਗੀ ਸਕੂਲ ਦੇ ਮੁੱਖ ਅਧਿਆਪਕ ਰਾਜ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪਿੰਡ ਸ਼ੇਰਗੜ ਦੇ ਸਰਪੰਚ ਸ੍ ਰਛਪਾਲ ਸਿੰਘ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ ਬੁੱਧ ਸਿੰਘ ਪ੍ਧਾਨ ਪਬਲਿਕ ਭਲਾਈ ਕਲੱਬ ਸੰਘਨੋਲੀ ਤੇ ਰਮੇਸ਼ ਕੁਮਾਰ ਚੇਅਰਮੈਨ ਸਕੂਲ ਮੈਨੇਜਮੈਂਟ ਵੀ ਪੁੱਜੇ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਿੰਡ ਦੇ ਸਰਪੰਚ ਅਤੇ ਮੁੱਖ ਅਧਿਆਪਕ ਰਾਜ ਸਿੰਘ ਸਕੂਲ ਵਿਦਿਆਰਥੀਆਂ ਨੇ ਮਿਲ ਕੇ ਬੁੱਟਾ ਲਗਾ ਕੇ ਵਣ ਮਹਾ ਉਤਸਵ ਦਾ ਉਦਘਾਟਨ ਕੀਤਾ। ਕਲੱਬ ਪ੍ਧਾਨ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਵੱਧ ਰਹੇ ਪ੍ਰਦੂਸ਼ਨ ਕਾਰਨ ਸਾਡੇ ਗਲੇਸ਼ੀਅਰ ਬੜੀ ਤੇਜੀ ਨਾਲ ਪਿਗਲ ਰਹੇ ਹਨ ਅਤੇ ਓਜੋਨ ਪਰਤ ਵਿੱਚ ਵੱਡੇ-ਵੱਡੇ ਛੇਦ ਹੋਣਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਾਨੂੰ ਪ੍ਦੂਸ਼ਨ ਨੂੰ ਘਟਾਉਣ ਲਈ ਇਕਜੁਟ ਹੋ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਪਿੰਡ ਦੇ ਸਰਪੰਚ ਸ੍ ਰਛਪਾਲ ਸਿੰਘ ਨੇ ਆਖਿਆ ਕਿ ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਜੋ ਕਿ ਦੂਰ ਦੂਰਾੜੇ ਪਿੰਡਾਂ ਵਿੱਚ ਜਾ ਕੇ ਬੁੱਟੇ ਲਗਾ ਕੇ ਲੋਕਾਂ ਵਿੱਚ ਵਾਤਾਵਰਨ ਪ੍ਤੀ ਜੋ ਜਾਗ੍ਰਿਤੀ ਪੈਦਾ ਕਰ ਰਹੀ ਹੈ ਇੱਕ ਸ਼ਲਾਘਾ ਯੋਗ ਕਦਮ ਹੈ ਅਤੇ ਸਕੂਲਾਂ ਵਿੱਚ ਜਾ ਕੇ ਫੱਲਦਾਰ ਅਤੇ ਛਾਂ ਦਾਰ ਬੁੱਟੇ ਲਗਾ ਕੇ ਬੱਚਿਆਂ ਨੂੰੰ ਵਾਤਾਵਰਨ ਪ੍ਤੀ ਜਾਗਰੁਕ ਕਰਨਾ ਅਗਾਂਹੁ ਵਧੂ ਸੋਚ ਦਾ ਨਮੁੰਨਾ ਹੈ। ਸਕੂਲ ਦੇ ਮੁੱਖ ਅਧਿਆਪਕ ਰਾਜ ਸਿੰਘ ਨੇ ਆਖਿਆ ਕਿ ਸਕੂਲ ਵਿਖੇ ਕਲੱਬ ਵਲੋਂ 150 ਛਾਂ ਦਾਰ ਬੁੱਟੇ ਲਗਾ ਕੇ ਸਕੂਲ ਵਿੱਚ ਹਰਿਆਲੀ ਕਰਨਾ ਕਲੱਬ ਦਾ ਇੱਕ ਵਧੀਆ ਕਦਮ ਹੈ। ਇਸ ਪ੍ਰੋਗਰਾਮ ਵਿੱਚ ਸਕੂਲ ਅਧਿਆਪਕਾ ਰੁਪਾਲੀ ਮਿੱਤਲ, ਰੁਪਿੰਦਰ ਕੌਰ, ਸਰਬਜੀਤ ਕੌਰ, ਪੰਚਾਇਤ ਮੈਂਬਰ ਕਵਲਜੀਤ ਸਿੰਘ, ਰਾਮ ਕਲਾ, ਰਾਮ ਨਿਵਾਸ, ਆਕਾਸ਼ ਸ਼ਰਮਾ ਅਤੇ ਨਵਕੇਤ ਸ਼ਰਮਾ ਨੇ ਭਾਗ ਲਿਆ।