ਲੁਧਿਆਣਾ : ਉਲਝ ਰਹੇ ਸਮਾਜਿਕ ਤਾਣੇ ਬਾਣੇ , ਗਿਰ ਰਹੀਆਂ ਨੈਤਿਕ ਕਦਰਾਂ ਕੀਮਤਾਂ , ਬੇਈਮਾਨੀ , ਠੱਗੀ , ਰਿਸ਼ਵਤਖੋਰੀ , ਸੱਚ ਤੋਂ ਬੇਮੁੱਖ ਹੋ ਕੇ ਝੂਠ ਦੇ ਸਹਾਰੇ ਸ਼ਰਮਸਾਰ ਹੋ ਰਹੀ ਇਨਸਾਨੀਅਤ , ਮਾਇਆ ਦੀ ਲਾਲਸਾ , ਸਰਕਾਰੀ ਨੌਕਰੀ ਦੀ ਪ੍ਰਾਪਤੀ ਦੌਰਾਨ ਫਰਜਾਂ ਦੀ ਖਾਨਾਪੂਰਤੀ , ਵਧ ਰਹੇ ਨੰਗੇਜਵਾਦ , ਨਾਰੀ ਦੇ ਸਤਿਕਾਰ ਤੇ ਸਨਮਾਨ ਦੀ ਭਾਰੂ ਹੋ ਰਹੀ ਹੈਵਾਨੀਅਤ ਅਤੇ ਸਮਾਜ ਤੇ ਹੋਰ ਕਰਾਰੀ ਚੋਟ ਮਾਰਦੇ ਲੇਖਾਂ ਅਥੇ ਕਵਿਤਾਵਾਂ ਨਾਲ ਭਰਪੂਰ ਨਿਵੇਕਲੇ ਲੇਖਕ ਸਰਕਾਰੀ ਅਧਿਆਪਿਕ ਕਮਲ ਚੰਦ ਧੀਰ ਦੀਆਂ ਪੁਸਤਕਾਂ ‘ ਜਮੀਰ ਜਾਗੂ ਕਿ ਨਹੀਂ ‘ਅਤੇ ਨਾਰੀ ਦੇ ਸਨਮਾਨ ਦੀ ਗੱਲ ਕਰਦੀ ‘ ਸਨਮਾਨ ਅਜੇ ਬਾਕੀ ਏ ‘ ਦੀ ਘੁੰਡ ਚੁਕਾਈ ਜਿਲਾ ਸਾਇੰਸ ਸੁਪਰਵਾਈਜਰ ਪ੍ਰਦੀਪ ਕਪੂਰ ਦੀ ਪ੍ਧਾਨਗੀ ਹੇਠ ਉੱਘੇ ਲੇਖਕਾਂ ਤੇ ਹੋਰ ਮਹਾਨ ਸਖਸ਼ੀਅਤਾਂ ਦੇ ਭਰਵੇਂ ਇਕੱਠ ਦੌਰਾਨ ਸਰਕਟ ਹਾਊਸ ਇਕ ਵਿਸ਼ੇਸ਼ ਸਮਾਗਮ ਦੌਰਾਨ ਹੋਈ ।
ਜਿਲਾ ਸਿੱਖਿਆ ਅਫਸਰ ਪ੍ਰਮਜੀਤ ਕੌਰ ਚਾਹਲ , ਪੱਤਰਕਾਰ ਤੇ ਸਾਹਿਤਕਾਰ ਮਾਸਟਰ ਤੇਲੂ ਰਾਮ ਕੋਹਾੜਾ , ਉੱਘੇ ਲੇਖਕ ਗੁਰਭਜਨ ਸਿੰਘ ਗਿੱਲ , ਲੇਖਕ ਗੁਰਸੇਵਕ ਸਿੰਘ ਸ਼੍ ਭੈਣੀ ਸਾਹਿਬ , ਕਰਮਜੀਤ ਸਿੰਘ ਗਰੇਵਾਲ ਦੇ ਆਸ਼ੀਰਵਾਦ ਤੇ ਸਹਿਯੋਗ ਸਦਕਾ ਪ੍ਕਾਸ਼ਿਤ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਂਗਟ ਦੇ ਵਸਨੀਕ ਤੇ ਪਿੰਡ ਬੂਥਗੜ ਜੱਟਾਂ ਦੇ ਸਰਕਾਰੀ ਮਿਡਲ ਸਕੂਲ ਵਿਖੇ ਬਤੌਰ ਮੁੱਖ ਅਧਿਆਪਿਕ ਸੇਵਾ ਨਿਭਾ ਰਹੇ ਕਮਲ ਚੰਦ ਧੀਰ ਦੀਆਂ ਇਹ ਦੋਵੇਂ ਪੁਸਤਕਾਂ ਆਧਨਿਕ ਤੇ ਕੰਪਿਉਟਰੀਕਰਨ ਯੁੱਗ ਦੌਰਾਨ ਇਨਸਾਨ ਦੀ ਖਤਮ ਹੁੰਦੀ ਜਾ ਰਹੀ ਇਨਸਾਨੀਅਤ ਤੇ ਜਿੱਥੇ ਸਮਾਜ ਨੂੰ ਹਿਲੂਣਾ ਦਿੰਦੀਆਂ ਹਨ , ਉਥੇ ਲੇਖਕ ਦੀਆਂ ਸਮਾਜ ਪ੍ਤੀ ਭਾਵਨਾਵਾਂ ਨੂੰ ਵੀ ਉਜਾਗਰ ਕਰਦੀਆਂ ਹਨ ।ਪੁਸਤਕਾਂ ਦੀ ਘੁੰਡ ਚੁਕਾਈ ਦੌਰਾਨ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਪ੍ਰਮਜੀਤ ਕੌਰ ਚਾਹਲ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਇਨਸਾਨ ਦੀ ਪੈਸੇ ਦੀ ਲਾਲਸਾ ਵਧ ਗਈ ਹੈ , ਜਿਸ ਕਰਕੇ ਉਹ ਆਪਣੇ ਨੈਤਿਕ ਫਰਜਾਂ ਦੀ ਪੂਰਤੀ ਕਰਨੀ ਭੁੱਲ ਗਿਆ ਹੈ ।ਉਹਨਾਂ ਕਿਹਾ ਕਿ ਇਹ ਪੰਜਾਬ ਦੀ ਖੁਸ਼ਕਿਸਮਤੀ ਰਹੀ ਹੈ ਕਿ ਸਮਾਜ ਨੂੰ ਨਿਘਾਰ ਵੱਲ ਲਿਜਾਣ ਤੋਂ ਬਚਾਉਣ ਲਈ ਲੇਖਕਾਂ ਦਾ ਅਹਿਮ ਯੋਗਦਾਨ ਰਿਹਾ ਹੈ ਤੇ ਮਾਸਟਰ ਕਮਲ ਚੰਦ ਧੀਰ ਦੀਆਂ ਪੁਸਤਕਾਂ ਇਸ ਕੜੀ ਵਿੱਚ ਹੋਰ ਅਹਿਮ ਰੋਲ ਅਦਾ ਕਰਨਗੀਆਂ ।ਇਸ ਮੌਕੇ ਪੱਤਰਕਾਰ ਤੇ ਸਾਹਿਤਕਾਰ ਮਾਸਟਰ ਤੇਲੂ ਰਾਮ ਕੋਹਾੜਾ , ਲੇਖਕ ਗੁਰਸੇਵਕ ਸਿੰਘ ਸ਼੍ਰੀ ਭੈਣੀ ਸਾਹਿਬ , ਡਾਇਰੈਕਟਰ ਬਲਵਿੰਦਰ ਬੱਬੂ , ਸਾਬਕਾ ਸਰਪੰਚ ਰਾਮ ਮੂਰਤੀ ,ਪ੍ਰਿਸੀਪਲ ਪ੍ਰਦੀਪ ਕੁਮਾਰ ਕਡਿਆਣਾ ਸਕੂਲ , ਪ੍ਰਿੰਸੀਪਲ ਨਾਰੇਸ਼ ਕੁਮਾਰ ਸੇਖੇਵਾਲ ਸਕੂਲ , ਪਰਮਜੀਤ ਸਿੰਘ ਬ੍ਰਹਮਪੁਰੀ ਨੇ ਵੀ ਪੁਸਤਕਾਂ ਦੀ ਸਰਾਹਨਾ ਕਰਦੇ ਹੋਏ ਆਪੋ ਆਪਣੇ ਵਿਚਾਰ ਪੇਸ਼ ਕੀਤੇ ।ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਸਰਪੰਚ ਮਨਜੀਤ ਸਿੰਘ ਗਿੱਲ ਮਾਂਗਟ , ਭਗਵੰਤ ਸਿੰਘ ਗਿੱਲ , ਸਵਰਨ ਸਿੰਘ ਚੌਂਤਾਂ , ਮਾਹੇਸ਼ਇੰਦਰ ਸਿੰਘ ਮਾਂਗਟ , ਮਲਕੀਤ ਸਿੰਘ , ਧਰਮਪਾਲ ਸਿੰਘ , ਅਵਤਾਰ ਸਿੰਘ ਤੋਂ ਇਲਾਵਾ ਸਕੂਲ ਸਟਾਫ ਤੇ ਹੋਰ ਸ਼ਖਸ਼ੀਅਤਾਂ ਵੀ ਹਾਜਿਰ ਸਨ ।