ਸਹੀਦ ਭਗਤ ਸਿੰਘ ਨਗਰ ਸਟੇਟ ਬੈਕ ਆਫ ਇੰਡੀਆ ਦਾ ਪਿੰਡ ਨੌਰਾ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਵਿਖੇ ਆਮ ਪਬਲਿਕ ਦੀ ਸਹੂਲਤ ਲਈ ਲਗਾਏ ਗਏ ਏ ਟੀ ਐਮ ਦੀ ਭੰਨ ਤੋੜ ਕਰਕੇ ਲੁਟੇਰਿਆ ਵਲੋ ਬੀਤੀ ਰਾਤ ਲੁੱਟ ਕੀਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਬੈਕ ਮੁਲਾਜਮ ਨੇ ਦੱਸਿਆ ਕਿ ਏ ਟੀ ਐਮ ਵਿੱਚ 13,98,500 ਰੁਪਏ ਦਾ ਕੈਸ ਸੀ।ਅਣਪਛਾਤੇ ਵਿਆਕਤੀਆ ਲੁਟੇਰਾ ਗਿਰੋਹ ਵਲੋ 21—22 ਦੀ ਦਰਿਮਿਆਨੀ ਰਾਤ ਨੂੰ ਲੁਟ ਲਿਆ ਗਿਆ ਹੈ।ਜਿਕਰਯੋਗ ਹੈ ਕਿ ਇਹ ਏ ਟੀ ਐਮ ਮੇਨ ਰੋਡ ਪਰ ਹੈ।ਉਥੇ ਕੋਈ ਵੀ ਸਕਿਉਰਟੀ ਗਾਰਡ ਮੋਜੂਦ ਨਹੀਂ ਸੀ।ਜਦੋ ਇਸ ਘਟਨਾ ਬਾਰੇ ਬੈਕ ਅਧਿਕਾਰੀ ਜਗਦੀਪ ਸਿੰਘ ਨੂੰ ਪੱਤਾ ਲੱਗਾ ਤਾ ਵਕੂਆ ਵਾਲੀ ਜਗ੍ਹਾ ਤੇ ਪਹੁੰਚਿਆ।ਉਸਤੋ ਬਾਅਦ ਛਾਣਬੀਣ ਸੁਰੂ ਕੀਤੀ ਗਈ ਹੈ।ਪੁਲਿਸ ਕੰਪਲੇਟ ਅਧਿਕਾਰੀਆ ਵਲੋ ਕਰਵਾ ਦਿੱਤੀ ਹੈ।ਅਸਲ ਦੋਸੀਆ ਦੀ ਭਾਲ ਸੀ ਸੀ ਟੀ ਵੀ ਕੈਮਰਿਆ ਤੋ ਹੋਵੇਗੀ।ਦੇਖਣਾ ਇਹ ਹੋਵੇਗਾ ਕਿ ਇਸ ਏਟੀਐਮ ਨੂੰ ਲੁੱਟਣ ਵਿੱਚ ਕਿੰਨੇ ਅਰੌਪੀਆ ਦਾ ਹੱਥ ਹੈ।ਮੋਕਾ ਪਰ ਥਾਣਾ ਮੁੱਖੀ ਬੰਗਾ ਰਜੀਵ ਕੁਮਾਰ ਸਮੇਤ ਪੁਲਿਸ ਪਾਰਟੀ ਪਹੁੰਚਕੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।ਆਮ ਲੋਕਾ ਦੇ ਮਨਾ ਵਿੱਚ ਡਰ ਪਿਆ ਹੋਇਆ ਹੈ ਕਿ ਲੁਟੇਰਿਆ ਦੇ ਮਨਾ ਵਿੱਚ ਕਾਨੂੰਨ ਵਿਵਸਥਾ ਦਾ ਕੋਈ ਡਰ ਨਹੀਂ ਹੈ।ਆਮ ਲੋਕ ਕਹਿੰਦੇ ਸੁੱਣੇ ਗਏ ਕਾਨੂੰਨ ਨਾਮ ਦੀ ਚੀਜ ਪੰਜਾਬ ਸੂਬੇ ਅੰਦਰ ਨਹੀਂ ਰਹੀ ਹੈ।