ਅੰਮਰਿਤਸਰ ( ਲਖਵਿੰਦਰ ਸਿੰਘ) : ਪੁਲਸ ਥਾਣਾ ਲੋਹਰੀ ਦੀ ਪੁਲਸ ਨੇ ਗੁਰੁ ਬਜਾਰ ਦੇ ਇਕ ਘਰ ਵਿੱਚੋਂ ਸੋਨੇ ਜੇਵਰਾਤ ਚੋਰੀ ਕਰਕੇ ਫਰਾਰ ਹੋਈ ਇਕ ਲੜਕੀ ਨੂੰ ਗਹਿਣੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਂਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਗੁਰੁ ਬਜਾਰ ਵਿਖੇ ਰਹਿਣ ਵਾਲੇ ਸੁਰਿੰਦਰ ਵਿੱਗ ਪੁੱਤਰ ਸੁਭਾਸ਼ ਚੰਦਰ ਵਿੱਗ ਦੇ ਵੱਡੇ ਭਰਾ ਨਰਿੰਦਰ ਵਿੱਗ ਦੀ ਮੋਤ ਹੋ ਗਈ ਸੀ ਤੇ ਉਸਦੀ ਕਿਰਿਆ ਵਾਲੇ ਦਿਨ ਘਰੋਂ ਉਪਰਲੇ ਮਕਾਨ ਵਿੱਚੋ ਕਿਸੇ ਅਣਪਛਾਤੇ ਚੋਰ ਦੁਆਰਾ ਅਲਮਾਰੀ ਤੋੜਕੇ ਵਿੱਚ ਰੱਖੇ ਸੋਨੇ ਦੇ ਗਹਿਣੇ ਜਿਸ ਵਿੱਚ ਦੋ ਸੈਟ 34 ਗ੍ਰਾਮ 40 ਮਿਲੀਗਰਾਮ, ਇਕ ਕੜਾ 23 ਗ੍ਰਾਮ 24 ਮਿਲੀਗਰਾਮ, ਇਕ ਜੋੜੀ ਟਾਪਸ 3 ਗ੍ਰਾਮ 4 ਮਿਲੀਗ੍ਰਾਮ, ਦੋ ਵੰਗਾਂ 10/10 ਗ੍ਰਾਮ ਚੋਰੀ ਕਰ ਲਈਆਂ ਗਈਆਂ ਸਨ। ਜਿਸ ਦੇ ਅਧਾਰ ਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਇਸੇ ਦੋਰਾਨ ਪੁਲਸ ਨੂੰ ਪਤਾ ਲਗਾ ਕਿ ਗੁਆਂਢ ਰਹਿੰਦੀ ਇਕ ਲੜਕੀ ਵੀ ਉਸੇ ਦਿਨ ਤੋਂ ਫਰਾਰ ਹੈ। ਜਿਸ ਤੇ ਕਾਰਵਾਈ ਕਰਦਿਆਂ ਪੁਲਸ ਨੇ ਉਕਤ ਲੜਕੀ ਦੀ ਫੋਨ ਡਿਟੇਲ ਨੂੰ ਕਢਵਾ ਕੇ ਉਸਦੇ ਫੋਨ ਲੋਕੇਸ਼ਨ ਨੂੰ ਟਰੇਸ ਕਰਦਿਆ ਦੋਸ਼ੀ ਲੜਕੀ ਜਿਸ ਦੀ ਪਛਾਣ ਪਾਇਲ ਪੁੱਤਰੀ ਓਮ ਪ੍ਕਾਸ਼ ਵਾਸੀ ਕਨੋਜੀਆ ਗੁਰੁ ਬਜਾਰ ਦੇ ਤੋਰ ਤੇ ਹੋਈ ਹੈ ਨੂੰ ਕਾਬੂ ਕਰਕੇ ਉਸਦੇ ਕੋਲੋ ਸੋਨੇ ਗਹਿਣੇ ਬਰਾਮਦ ਕਰ ਲਏ। ਉਕਤ ਲੜਕੀ ਨੇ ਪੁਛਗਿਛ ਵਿੱਚ ਦੱਸਿਆ ਕਿ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਤੇ ਇਸ ਲਈ ਕੰਮ ਕਰਨ ਲਈ ਉਹ ਕਈ ਵਾਰ ਸੁਰਿੰਦਰ ਵਿੱਗ ਦੇ ਘਰ ਵੀ ਗਈ ਸੀ ਤੇ ਉਸਨੂੰ ਪਤਾ ਸੀ ਘਰ ਵਾਲੇ ਆਪਣੇ ਗਹਿਣੇ ਕਿਥੇ ਰਖਦੇ ਹਨ। ਕਿਰਿਆ ਵਾਲੇ ਦਿਨ ਜੱਦ ਘਰ ਦੇ ਸਾਰੇ ਮੈਂਬਰ ਥੱਲੇ ਵਾਲੇ ਮਕਾਨ ਵਿੱਚ ਵਿਅਸਤ ਸਨ ਤਾਂ ਉਹ ਸਾਰਿਆ ਦੀ ਅੱਖ ਬਚਾਅ ਕੇ ਉਪਰਲੇ ਕਮਰੇ ਵਿੱਚ ਗਈ ਅਤੇ ਅਲਮਾਰੀ ਨੂੰ ਤੋੜ ਕੇ ਗਹਿਣੇ ਕੱਢਕੇ ਫਰਾਰ ਹੋ ਗਈ। ਪੁਲਸ ਨੇ ਉਕਤ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਂਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।