ਲੁਧਿਆਣਾ 15 ਜੂਨ ਪਾਵਰਕਾਮ ਕੇਂਦਰੀ ਜੋਨ ਜਿੱਥੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਦੇਣ ਲਈ ਬਚਨਬੱਧ ਹੈ, ਉਥੇ ਇਸ ਬਾਰੇ ਸਾਰੇ ਖਪਤਕਾਰਾਂ ਨੂੰ ਵੀ ਕਿਸੇ ਬਿਜਲੀ ਕੱਟ ਦਾ ਗਰਮੀ ਦੇ ਸੀਜਨ ਦੌਰਾਨ ਸਾਹਮਣਾ ਨਹੀਂ ਕਰਨਾ ਪਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਕੇਂਦਰ ਜ਼ੋਨ ਦੇ ਚੀਫ਼ ਇੰਜੀਨੀਅਰ ਨਰਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਆਪਣੀ ਪਲੇਠੀ ਕਾਨਫਰੰਸ ਦੌਰਾਨ ਕਰਦਿਆਂ ਆਖਿਆ ਕਿ ਲੁਧਿਆਣਾ ਸ਼ਹਿਰ ਵਿੱਚ ਤਿੰਨ 66 ਕੇ.ਵੀ. ਕਿਚਲੂ ਨਗਰ ਦੇ ਚਾਲੂ ਹੋਣ ਨਾਲ ਸ਼ਹਿਰ ਦੀ ਸਪਲਾਈ ਵਿੱਚ ਵੱਡੇ ਪੱਧਰ ਤੇ ਸੁਧਾਰ ਹੋਇਆ ਹੈ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਅ ਆਖਿਆ ਕਿ ਇਸ ਤੋਂ ਇਲਾਵਾ ਚੰਡੀਗੜ• ਰੋਡ ਵਿਖੇ ਪਾਵਰ ਟਰਾਂਸਫਾਰਮਰ ਅਪਗ੍ਰੇਡ ਕੀਤਾ ਹੈ ਜਦਕਿ ਲਲਤੋਂ ਕਲਾਂ, ਹੰਬੜਾਂ, ਗੌਸਗੜ ਦੇ ਬਿਜਲੀ ਘਰ ਜੋ ਅਵਰਲੋਡ ਹੋਏ ਸਨ ਉਹ ਵੀ ਸਮਰੱਥਾ ਵੱਧਣ ਨਾਲ ਅੰਡਰਲੋਡ ਹੋ ਗਏ ਹਨ। ਪਾਵਰ ਕਲੋਨੀ ਸਰਾਭਾ ਵਿਖੇ ਇੱਕ ਹੋਰ 66 ਕੇ.ਵੀ. ਗਰਿਡ ਬਣ ਰਿਹਾ ਹੈ, ਜੋ ਅਗਲੇ ਸਾਲ ਚਾਲੂ ਹੋ ਜਾਵੇਗਾ। ਝੋਨੇ ਪ੍ਰਤੀ ਬਿਜਲੀ ਦੀ ਸਪਲਾਈ ਸਬੰਧੀ 66 ਕੇ.ਵੀ. ਸ਼ਰੀਂਹ ਸਬਸਟੇਸ਼ਨ ਨੂੰ ਛੱਡ ਕੇ ਬਾਕੀ ਦੇ ਸਾਰੇ ਸਬਸਟੇਸ਼ਨ, ਪੱਖੋਵਾਲ, ਅੱਡਾ ਦਾਖਾ, ਸੁਧਾਰ ਆਦਿ ਸਬਸਟੇਸ਼ਨ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦੇ ਸਮਰੱਥ ਹਨ। ਸਾਰੇ ਗਰਿਡਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਕੇ ਕਿਸਾਨਾਂ ਅਤੇ ਪੇਂਡੂ ਖੇਤਰਾਂ ਨੂੰ ਬਿਜਲੀ ਦੀ ਸਪਲਾਈ ਸ਼ਹਿਰੀ ਖੇਤਰਾਂ ਵਾਂਗ ਦਿੱਤੀ ਜਾਵੇਗੀ। ਇੰਜੀ: ਐਨ.ਪੀ.ਸਿੰਘ ਨੇ ਆਖਿਆ ਕਿ ਖਪਤਕਾਰਾਂ ਦੀ ਸਹੂਲਤ ਲਈ 1912 ਟੋਨ ਫ੍ਰੀ ਨੰਬਰ ਜੋ ਸ਼ੁਰੂ ਕੀਤਾ ਗਿਆ ਹੈ, ਉਸਦੀਆਂ 40 ਲਾਈਨਾਂ ਕੰਮ ਕਰ ਰਹੀਆਂ ਹਨ, ਜਦਕਿ ਕੁੱਝ ਦਿਨਾਂ ਤੱਕ 10 ਨਵੀਆਂ ਲਾਈਨਾਂ ਹੋਰ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰੀ ਜੋਨ ਦੇ ਸਾਰੇ ਸਰਕਲਾਂ ਵਿੱਚ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ 1 ਜੂਨ ਤੋਂ 600 ਆਰਜ਼ੀ ਕਰਮਚਾਰੀ ਰੱਖੇ ਗਏ ਹਨ, ਜਿੰਨਾਂ ਨੂੰ 300 ਮੋਟਰ ਸਾਈਕਲ ਵੀ ਮੁਹੱਈਆਂ ਕੀਤੇ ਗਏ ਹਨ, ਤਾਂ ਜੋ ਖਪਤਕਾਰਾਂ ਦੀਆਂ ਪਹਿਲ ਦੇ ਆਧਾਰ ਤੇ ਸ਼ਿਕਾਇਤਾਂ ਦਾ ਨਿਪਟਾਰਾ ਹੋ ਸਕੇ। ਆਮ ਤੌਰ ਤੇ ਜਦੋਂ ਮੀਂਹ, ਹਨੇਰੀ ਆਉਂਦੀ ਹੈ ਤਾਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਵੱਧ ਜਾਂਦੀ ਹੈ। ਜਲਦੀ ਤੋਂ ਜਲਦੀ ਹੱਲ ਕਰਨ ਲਈ ਪਾਵਰਕਾਮ ਨੇ ਵਿਸ਼ੇਸ ਪ੍ਰਬੰਧ ਕੀਤੇ ਹਨ।