ਪਟਿਆਲਾ : ਦੇਸ਼ ਵਿੱਚ ਸ਼ਰਾਬ ਤੇ ਰੋਕ ਲਾਉਣ ਦੇ ਸਬੰਧ ਵਿੱਚ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਤਾਂ ਚਾਵਲਾ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਭੇਜਣ ਤੇ ਨਿਊ ਪਟਿਆਲਾ ਵੈਨਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਭਰਭੂਰ ਪ੍ਰਸੰਸਾ ਕੀਤੀ ਹੈ।
ਸਾਬਕਾ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦੀ ਪ੍ਰੈਸ ਨੋਟ ਰਾਹੀਂ ਸਲਾਘਾ ਕਰਦਿਆਂ ਕਿਹਾ ਕਿ ਦੇਸ਼ ਵਿੱਚ ਪੈਰ ਪਸਾਰ ਰਹੀ ਇਸ ਸਮਾਜਿਕ ਬੁਰਾਈ ਨੂੰ ਲਗਾਮ ਪਾਉਣ ਲਈ ਪ੍ਰੋ: ਚਾਵਲਾ ਦੇ ਵਿਚਾਰ ਅਤੇ ਉਪਰਾਲੇ ਇੱਕ ਦਿਨ ਰੰਗ ਜਰੂਰ ਲੈ ਕੇ ਆਉਣਗੇ। ਜੇਕਰ ਸ਼ਰਾਬ ਉਪਰ ਪੱਕੇ ਤੌਰ ਤੇ ਪਾਬੰਦੀ ਲਗਾਈ ਜਾਵੇ ਤਾਂ ਦੇਸ਼ ਅਤੇ ਸੂਬਿਆਂ ਦੀ ਨਸ਼ਿਆਂ ਰਹਿਤ ਸਿਰਜਣਾ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਜਿੱਥੇ ਗਰੀਬਾਂ ਦਾ ਸੁਧਾਰ ਹੋਵੇਗਾ ਉੱਥੇ ਹੀ ਅਪਰਾਧਿਕ ਗ੍ਰਾਫ ਵੀ ਘੱਟ ਜਾਵੇਗਾ ਅਤੇ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਲੋਕ ਬੱਚ ਸਕਣਗੇ। ਨੌਜਵਾਨਾਂ ਵਿੱਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਸ ਨੂੰ ਠੱਲ ਪਾਉਣਾ ਸਮੇਂ ਦੀ ਮੁੱਖ ਲੋੜ ਹੈ।
ਨਸ਼ਿਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆ ਵਿੱਚ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇਗਾ ਅਤੇ ਦੇਸ਼ ਦੇ ਲੱਖਾਂ ਪਰਿਵਾਰ ਸੁੱਖ ਦਾ ਸਾਹ ਲੈ ਸਕਣਗੇ। ਅਰਵਿੰਦਰ ਕੁਮਾਰ ਕਾਕਾ ਨੇ ਦੱਸਿਆ ਕਿ ਪ੍ਰੋ: ਚਾਵਲਾ ਵਲੋਂ ਚੁੱਕੇ ਇਸ ਕਦਮ ਲਈ ਜਲਦ ਹੀ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਪ੍ਰਸੰਸਾ ਪੱਤਰ ਭੇਜਿਆ ਜਾਵੇਗਾ।