ਸ੍ ਮੁਕਤਸਰ ਸਾਹਿਬ :ਡਾ. ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਸ੍ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਿਹਤ ਵਿਭਾਗ ਸ੍ ਮੁਕਤਸਰ ਸਾਹਿਬ ਵਲੋਂ 28 ਮਾਰਚ 2016 ਨੂੰ ਸਵੇਰੇ 11.00 ਵਜੇ ਵਿਸ਼ਵ ਟੀ.ਬੀ ਕੰਟਰੋਲ ਦਿਵਸ ਦੇ ਮੌਕੇ ਤੇ ਰਾਜ ਪੱਧਰੀ ਸਮਾਗਮ ਅਜਮੇਰ ਪੈਲੇਸ ਮਲੋਟ ਰੋਡ ਸ੍ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਸਮਾਗਮ ਦੀ ਪ੍ਧਾਨਗੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਸਿਹਤ ਮੰਤਰੀ ਪੰਜਾਬ ਜੀ ਕਰ ਰਹੇ ਹਨ। ਉਹਨਾਂ ਅੱਗੇ ਦੱਸਿਆਂ ਕਿ ਇਸ ਸਮਾਗਮ ਵਿੱਚ ਸ੍ਰੀ ਹੁਸਨ ਲਾਲ ਮੈਨੇਜਿੰਗ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਣਗੇ। ਉਹਨਾਂ ਇਲਾਕਿਆਂ ਨਿਵਾਸੀਆਂ ਨੂੂੰ ਅਪੀਲ ਕੀਤੀ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਭਾਗ ਲਿਆ ਜਾਵੇ ਤਾਂ ਜੋ ਟੀ.ਬੀ. ਵਰਗੀ ਨਾ ਮੁਰਾਦ ਬਿਮਾਰੀ ਨੂੰ ਜੜੋ ਖਤਮ ਕਰਨ ਲਈ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਮਿਲ ਸਕੇ।