ਪਟਿਆਲਾ :ਲੋੜਵੰਦ ਲੋਕਾਂ ਨੂੰ ਛੱਤ ਮੁਹੱਈਆ ਕਰਾਉਣ ਵਿਚ ਸਭ ਤੋਂ ਮੋਹਰੀ ਵਾਰਡ ਨੰਬਰ 10 ਦੇ 14 ਹੋਰ ਲਾਭਪਾਤਰੀਆਂ ਨੂੰ ਸ਼ਹਿਰੀ ਅਵਾਸ ਯੋਜਨਾ ਤਹਿਤ ਘਰ ਮਿਲਣਗੇ। ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਮੋਹਿਤ ਮਹਿੰਦਰਾ ਵੱਲੋਂ ਲਾਭਪਾਤਰੀਆਂ ਨੂੰ ਲੈਟਰ ਆਫ ਇੰਟੈਟ ਸੋਪੇ ਗਏ। ਮੋਹਿਤ ਮਹਿੰਦਰਾ ਜੀ ਨੇ ਕਿਹਾ ਪਟਿਆਲਾ ਦਿਹਾਤੀ ਸਹਿਰੀ ਹਲਕੇ ਵਿੱਚ ਪੈਦੇ ਵਾਰਡਾ ਵਿੱਚ 250 ਤੋ ਵੱਧ ਲੋਕਾ ਨੂੰ ਲਾਭ ਮਿਲ ਚੁੱਕਿਆ ਹੈ। ਇਸ ਮੋਕੇ ਵਾਰਡ ਨੰਬਰ 10 ਦੇ ਕੌਂਸਲਰ ਐਡਵੋਕੇਟ ਸੇਵਕ ਸਿੰਘ ਝਿੱਲ ਨੇ ਕਿਹਾ ਵਾਰਡ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਵਿੱਚ ਸਭ ਤੋ ਵੱਧ ਲਾਭ ਮਿਲਿਆ ਹੈ ਇਸ ਲੲੀ ਉਹ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਦਾ ਧੰਨਵਾਦ ਕਰਦੇ ਹਨ। ਇਸ ਮੋਕੇ ਵਿਸੇਸ ਤੋਰ ਸੰਤ ਬਾਗਾ ਚੇਅਰਮੈਨ ਇਪਰੂਵਮੈਟ ਟਰੱਸਟ ਪਟਿਆਲਾ ,ਜਸਵੰਤ ਸਿੰਘ ਸਾਬਕਾ ਸਰਪੰਚ ਝਿੱਲ, ਰਾਜ ਸਿੰਘ, ਹਰਜਿੰਦਰ ਸਿੰਘ , ਸਤਨਾਮ ਬਰਾੜ, ਸਤਨਾਮ ਠੇਕੇਦਾਰ ,ਅਤੇ ਹੋਰ ਇਲਾਕਾ ਨਿਵਾਸੀ ਹਾਜਿਰ ਸਨ।