ਪਟਿਆਲਾ:ਸਥਾਨਿਕ ਵਕੀਲਾਂ ਵੱਲੋਂ ਦੂਸਰੇ ਦਿਨ ਮਿਤੀ 5 ਜਨਵਰੀ ਨੂੰ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਇਥੇ ਇਹ ਦੱਸਣਾ ਜਰੂਰੀ ਹੈ ਕਿ ਪੁਲੀਸ ਦੁਆਰਾ FIR ਦਰਜ ਹੋਣ ਦੇ ਬਾਵਜੂਦ ਵਕੀਲਾਂ ਦੇ ਹਮਲਾਵਾਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ । ਬਾਰ ਐਸੋਸੀਏਸ਼ਨ ਦੇ ਪ੍ਰਧਾਨ ਟਿਵਾਣਾ ਨੇ ਬਿਆਨ ਵਿਚ ਕਿਹਾ ਕਿ ਜਦੋਂ ਤਕ ਹਮਲਾਵਾਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਇਹ ਹੜਤਾਲ ਇਸੇਤਰ੍ਹਾਂ ਜਾਰੀ ਰਹੇਗੀ। ਜੈਕਰ ਪੁਲੀਸ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਹੜਤਾਲ ਨੂੰ ਰਾਜ ਪੱਧਰੀ ਵਿੱਚ ਤਬਦੀਲ ਕੀਤਾ ਜਾਏਗਾ