ਫਤਹਿਗੜ ਸਾਹਿਬ : ਪੁਰਾਣੇ ਫਾਟਕ ਬਾ੍ਰਹਮਣ ਮਾਜਰਾ ਸਰਹਿੰਦ ਨਿਵਾਸੀਆਂ ਵਲੋਂ ਰੇਲਵੇ ਵਿਭਾਗ ਅਤੇ ਜਿਲਾ ਪ੍ਰਸ਼ਾਸ਼ਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਕਿ ਜਦੋ ਤੱਕ ਅੰਡਰ ਬ੍ਰਿਜ ਨਹੀ ਬਣ ਜਾਂਦਾ ਉਦੋ ਤੱਕ ਰਸਤਾ ਖੁੱਲਾ ਰੱਖਿਆ ਜਾਵੇ। ਮੌਕੇ ‘ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕਿਸਾਨ ਸੈੱਲ ਦੇ ਮੀਤ ਪ੍ਰਧਾਨ ਸੁਖਰਾਜ ਸਿੰਘ ਰਾਜਾ ਪਹੁੰਚੇ ਅਤੇ ਲੋਕਾਂ ਦੀ ਸਮੱਸਿਆ ਤੋਂ ਜਾਣੂ ਹੋਣ ਉਪਰੰਤ ਪੰਜਾਬ ਸਰਕਾਰ ਤੇ ਰੇਲਵੇ ਵਿਭਾਗ ਖਿਲਾਫ ਨਾਅਰੇਬਾਜੀ ਕੀਤੀ। ਵਿਧਾਇਕ ਨਾਗਰਾ ਨੇ ਕਿਹਾ ਕਿ ਰੇਲਵੇ ਵਿਭਾਗ ਵਲੋਂ ਉਪਰੋਕਤ ਰਸਤਾ ਬੰਦ ਕਰਨ ਦੇ ਲਈ ਜਿਨ ਲੋਕਾਂ ਦੀ ਜਮੀਨ ਐਕਵਾਇਰ ਕੀਤੀ ਗਈ ਹੈ, ਉਨ ਨੂੰ ਅਜੇ ਉਨ ਦੀਆਂ ਇਮਾਰਤਾਂ ਦੇ ਪੈਸੇ ਮਿਲੇ ਹਨ, ਜਦ ਕਿ ਜਮੀਨ ਦੇ ਪੈਸੇ ਰੇਲਵੇ ਵਿਭਾਗ ਵਲੋਂ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਇਹ ਰਸਤਾ ਪੈਦਲ ਰਾਹਗੀਰਾਂ ਲਈ ਬਹੁਤ ਹੀ ਸੁਖਾਲਾ ਸੀ ਜੋ ਅੱਗੇ ਕਈ ਪਿੰਡਾਂ ਨੂੰ ਅਤੇ ਇੱਧਰ ਸਰਹਿੰਦ ਮੰਡੀ ਤੋਂ ਜੀਟੀ ਰੋਡ ਨਾਲ ਜੋੜਦਾ ਹੈ। ਜੇਕਰ ਇਹ ਰਸਤਾ ਬੰਦ ਹੋ ਜਾਂਦਾ ਹੈ ਤਾਂ ਪੈਦਲ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ ਦੱਸਿਆ ਕਿ ਰੇਲਵੇ ਵਲੋਂ ਜੋ ਇਮਾਰਤਾਂ ਬੁਲਡੋਜਰਾਂ ਰਾਹੀਂ ਢਾਹੀਆਂ ਗਈਆਂ ਹਨ, ਉਨ ਦੀ ਇਸ ਕਾਰਵਾਈ ਕਾਰਨ ਨੇੜਲੇ ਕਈ ਮਕਾਨਾਂ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ, ਜਿਸ ਦਾ ਖਾਮਿਆਜਾ ਹੋਰ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਵਿਧਾਇਕ ਨਾਗਰਾ ਨੇ ਕਿਹਾ ਕਿ ਫਿਲਹਾਲ ਇਹ ਰਸਤਾ ਤਾਂ ਬੰਦ ਹੋਣਾ ਹੀ ਨਹੀਂ ਚਾਹੀਦਾ ਅਤੇ ਜੇਕਰ ਰੇਲਵੇ ਵਿਭਾਗ ਅਜਿਹਾ ਕਰਦਾ ਹੈ ਤਾਂ ਉਹ ਪਹਿਲਾ ਇੱਥੇ ਅੰਡਰ ਬ੍ਰਿਜ ਬਣਾ ਕੇ ਦੇਵੇ ਤਾਂ ਜੋ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਜੇਕਰ ਬਿਨ ਅੰਡਰ ਬ੍ਰਿਜ ਬਣਾਏ ਇਹ ਰਸਤਾ ਬੰਦ ਕੀਤਾ ਜਾਂਦਾ ਹੈ ਤਾਂ ਉਨ ਵਲੋਂ ਮੁਹੱਲਾ ਵਾਸੀਆਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੁਖਰਾਜ ਸਿੰਘ ਰਾਜਾ, ਨਿਰਮਲ ਸਿੰਘ ਨਿੰਮਾ, ਗੁਰਸਤਿੰਦਰ ਸਿੰਘ ਜੱਲ, ਜਿਲਾ ਪ੍ਰੈਸ ਸਕੱਤਰ ਪਰਮਵੀਰ ਸਿੰਘ ਟਿਵਾਣਾ, ਨਰਿੰਦਰ ਕੁਮਾਰ, ਮੱਖਣ ਸਿੰਘ, ਪ੍ਰਗਟ ਸਿੰਘ ਬੱਬੂ, ਪਰਮਿੰਦਰ ਸਿੰਘ ਟਿਵਾਣਾਂ,ਸਤੀਸ਼ ਕੁਮਾਰ, ਜਸਮੇਲ ਸਿੰਘ, ਸਾਧੂ ਸਿੰਘ, ਬੁੱਧ ਰਾਮ, ਮੇਵਾ ਸਿੰਘ, ਕ੍ਰਿਸ਼ਨ ਲਾਲ, ਬਹਾਦਰ ਸਿੰਘ ਸਾਨੀਪੁਰ, ਲਾਭ ਸਿੰਘ, ਸ਼ੇਰ ਸਿੰਘ, ਕ੍ਰਿਸ਼ਨਾ ਦੇਵੀ, ਸ੍ਰੀਰਾਮ, ਗਿਆਨ ਕੌਰ, ਸੱਤਿਆ ਦੇਵੀ, ਬਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਮੁਹੱਲਾ ਵਾਸੀ ਮੌਜੂਦ ਸਨ।