spot_img
spot_img
spot_img
spot_img
spot_img

ਰਾਸ਼ਟਰੀਆ ਵਾਲਮੀਕਿ ਸਭਾ ਨੇ ਮਨਾਇਆ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ

ਬਸੀ ਪਠਾਣਾ : ਰਾਸ਼ਟਰੀਆ ਵਾਲਮੀਕਿ ਸਭਾ ਵਲੋਂ ਹਲਕਾ ਬਸੀ ਪਠਾਣਾ ਦੇ ਪਿੰਡ ਸ਼ਹੀਦਗੜ ਵਿਖੇ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਚੇਅਰਮੈਨ ਕੁਲਦੀਪ ਸਿੰਘ ਸਹੋਤਾ ਵਲੋਂ ਕੀਤੀ ਗਈ, ਜਦਕਿ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਮੁੱਖ ਮਹਿਮਾਨ ਅਤੇ ਕਾਂਗਰਸ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਖਣ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਜਿਲਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਅਤੇ ਕਾਂਗਰਸੀ ਆਗੂ ਸਰਬਜੀਤ ਸਿੰਘ ਮੱਖਣ ਨੇ ਬੋਲਦਿਆਂ ਕਿਹਾ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਸੰਭਾਲ ਨਹੀ ਸਕਦੀਆਂ, ਉਹਨਾਂ ਦਾ ਇਤਿਹਾਸ ਮਿਥਿਹਾਸ ਬਣ ਜਾਂਦਾ ਅਤੇ ਉਹ ਕੌਮਾਂ ਇਤਿਹਾਸ ਚੋਂ ਖਤਮ ਹੋ ਜਾਂਦੀਆਂ ਹਨ। ਇਸ ਲਈ ਸਾਨੂੰ ਆਪਣਾ ਕਲਚਰ ਅਤੇ ਸਭਿਆਚਾਰ ਸੰਭਾਲ ਕੇ ਰੱਖਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੀ ਕੌਮ ਦੇ ਪੂਰਖਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਕੁਲਦੀਪ ਸਹੋਤਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਨੇ ਨੋਵੇਂ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਚਾਂਦਨੀ ਚੌਂਕ ਤੋ 330 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਆਨੰਦਪੁਰ ਸਾਹਿਬ ਲਿਆਂਦਾ ਸੀ, ਜਿਸ ਕਾਰਨ ਬਾਬਾ ਜੀਵਨ ਸਿੰਘ ਜੀ ਨੂੰ ਰੰਘਰੇਟਾ ਗੁਰੂ ਕਾ ਬੇਟਾ ਦਾ ਖੇਤਾਬ ਮਿਲਿਆ ਸੀ, ਉਸੇ ਕਾਰਨ ਮਜਬ•ੀ ਸਿੱਖ ਸਮਾਜ ਨੂੰ ਸਨਮਾਨ ਪ੍ਰਾਪਤ ਹੋਇਆ। ਇਸ ਲਈ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਬਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ, ਤਾਂ ਜੋ ਸਮਾਜ ਵਿੱਚ ਬਰਾਬਰਤਾ ਲਿਆਂਦੀ ਜਾ ਸਕੇ। ਇਸ ਮੌਕੇ ਆਏ ਮਹਿਮਾਨਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਰਘਵੀਰ ਸਿੰਘ ਬਡਲਾ, ਹਰਬੰਸ ਪੰਧੇਰ, ਓਮ ਪ੍ਰਕਾਸ਼ ਤਾਂਗੜੀ (ਦੋਵੇ ਸੂਬਾ ਸਕੱਤਰ ਕਾਂਗਰਸ), ਸਤਵੀਰ ਸਿੰਘ ਸੱਤੀ ਬਲਾਕ ਪ੍ਰਧਾਨ ਬਸੀ ਪਠਾਣਾ, ਰਜਿੰਦਰ ਸਿੰਘ ਬਿਟੂ ਬਲਾਕ ਪ੍ਰਧਾਨ ਮੰਡੀ ਗੋਬਿੰਦਗੜ•, ਓਮ ਪ੍ਰਕਾਸ਼ ਮੁਖੀਜਾ ਸ਼ਹਿਰੀ ਪ੍ਰਧਾਨ, ਰਜਿੰਦਰ ਰਾਜੂ ਸ਼ਹੀਦਗੜ•, ਓਮ ਪ੍ਰਕਾਸ਼ ਸ਼ੁਕਲਾ, ਸੁਰਜੀਤ ਹਵਾਰਾ ਕਲਾਂ, ਦਵਿੰਦਰ ਸਿੰਘ ਭੰਗੂ, ਮਾਸਟਰ ਕੌਰ ਸਿੰਘ, ਪਵਨ ਸ਼ਰਮਾਂ, ਕ੍ਰਿਸ਼ਨ ਵਧਵਾ (ਸਾਰੇ ਜਿਲਾ ਜਨਰਲ ਸਕੱਤਰ), ਗੁਰਮੁੱਖ ਸਿੰਘ ਗਿੱਲ ਵਾਇਸ ਚੇਅਰਮੇਨ ਐਸਸੀ ਸੈੱਲ ਖਮਾਣੋ, ਇੰਦਰਜੀਤ ਸਿੰਘ ਲਾਂਬਾ ਸ਼ਹਿਰੀ ਪ੍ਰਧਾਨ ਖਮਾਣੋ ਐਸਸੀ ਸੈੱਲ, ਮੋਹਨ ਸਿੰਘ ਸਰਪੰਚ, ਰਣਧੀਰ ਸਿੰਘ ਪੰਚ ਸਮਸਪੁਰ, ਗੁਰਮੇਲ ਸਿੰਘ ਮੂਲਾਂਪੁਰ, ਮਲਕੀਤ ਸਿੰਘ ਮੀਰਪੁਰ, ਜਥੇਦਾਰ ਕਮਲਜੀਤ ਸਿੰਘ ਸੈਂਪਲੀ, ਸੁਖਦੇਵ ਸਿੰਘ, ਜਤਿੰਦਰ ਸਿੰਘ ਕੰਬੋਜ਼, ਬੰਤ ਸਿੰਘ, ਪਰਮਿੰਦਰ ਸਿੰਘ ਸਰਪੰਚ, ਬੀਰਦਵਿੰਦਰ ਸਿੰਘ ਭੰਗੂ ਬਲਾਕ ਸੰਮਤੀ ਮੈਂਬਰ, ਇਕਬਾਲ ਸਿੰਘ ਕੰਗ, ਕੁਲਵੰਤ ਸਿੰਘ ਮਹਿਮੂਦਪੁਰ ਸੋਢੀਆਂ, ਦਲਵਾਰਾ ਸਿੰਘ ਰੈਲੀ, ਜਥੇਦਾਰ ਦਵਿੰਦਰ ਸਿੰਘ ਰੈਲੋਂ, ਜਿਲਾ ਪ੍ਰਧਾਨ ਰਜਿੰਦਰ ਕੁਮਾਰ ਗੋਗੀ, ਡਾ ਗੁਰਜੰਟ ਸਿੰਘ ਭੂੰਮਸੀ ਆਦਿ ਵੀ ਹਾਜ਼ਰ ਸਨ।

Related Articles

Stay Connected

0FansLike
3,912FollowersFollow
0SubscribersSubscribe
- Advertisement -spot_img

Latest Articles