ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ, ਪਟਿਆਲਾ ਵਿਖੇ ਸਾਲ 2006 ਵਿੱਚ ਹੋਂਦ ਵਿੱਚ ਆਈ।ਇਸ ਆਧੁਨਿਕ ਤੇ ਸ਼ਾਨਦਾਰ ਕੈਂਪਸ ਵਿਖੇ ਅੱਜ ਯੂਨੀਵਰਸਿਟੀ ਦੀ ਨਵੀਂ ਬਣੀ ਲਾਈਬ੍ਰੇਰੀ ਦੀ ਬਿਲਡਿੰਗ ਅਤੇ ਨਵੇਂ ਸੈਸ਼ਨ 2015-16 ਦਾ ਉਦਘਾਟਨ ਕੀਤਾ। ਇਸ ਮੌਕੇ ਮਾਣਯੋਗ ਜਸਟਿਸ ਏ਼ ਕੇ਼ ਦਵੇ, ਜੱਜ, ਸੁਪਰੀਮ ਕੋਰਟ, ਨਵੀਂ ਦਿੱਲੀ ਜੋ ਇਸ ਯੂਨੀਵਰਸਿਟੀ ਦੇ ਵੀਜ਼ੀਟਰ ਵੀ ਹਨ ਅਤੇ ਮਾਣਯੋਗ ਜਸਟਿਸ ਐਸ਼ ਜੇ਼ ਵਜ਼ੀਫਦਾਰ, ਐਕਟਿੰਗ ਚੀਫ਼ ਜਸਟਿਸ, ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜੋ ਇਸ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ ਅਤੇ ਜਸਟਿਸ ਰਾਜੀਵ ਭਲਾ ਅਤੇ ਜਸਟਿਸ ਹੇਮੰਤ ਗੁਪਤਾ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਜੋ ਇਸ ਯੂਨੀਵਰਸਿਟੀ ਦੇ ਜਨਰਲ ਕੌਂਸਿਲ ਦੇ ਮੈਂਬਰ ਵੀ ਹਨ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨਾਂ ਵਿਚ ਸ੍ ਰਣਬੀਰ ਸਿੰਘ, ਵਾਈਸ-ਚਾਂਸਲਰ, ਸ੍ ਵੀਰ ਸਿੰਘ ਅਤੇ ਸ੍ ਬਲਰਾਮ ਗੁਪਤਾ ਵੀ ਸ਼ਾਮਿਲ ਸਨ। ਸੁਸ਼ੋਭਿਤ ਵਿਅਕਤੀਆਂ ਨੇ ਯੂਨੀਵਰਸਿਟੀ ਦੀ ਨਵੀਂ ਲਾਈਬ੍ਰੇਰੀ ਦਾ ਉਦਘਾਟਨ ਵੀ ਕੀਤਾ, ਜੋ ਕਿ ਵਿਦਿਆ ਅਤੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੀ ਗਈ। ਸਾਰੇ ਮਹਿਮਾਨਾਂ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਅਤੇ ਉਨਾਂ ਦੇ ਮਾਤਾ-ਪਿਤਾ ਦਾ ਸਵਾਗਤ ਇਸ ਯੂਨੀਵਰਸਿਟੀ ਦੇ ਵਾਈ-ਚਾਂਸਲਰ, ਪ੍ਰੋਫੈਸਰ (ਡਾ਼) ਪਰਮਜੀਤ ਐਸ਼ ਜਸਵਾਲ ਨੇ ਕੀਤਾ। ਉਨਾਂ ਨੇ ਵਿਦਿਆਰਥੀਆਂ ਨੂੰ ਪੜ੍ਨ ਦੀ ਅਤੇ ਕਾਨੂੰਨ ਦੀ ਇਜ਼ਤ ਕਰਨ ਦੀ ਸਿੱਖ ਦਿੱਤੀ।