ਨਵੀਂ ਦਿੱਲੀ, : ਜਿੱਥੇ ਇਕ ਪਾਸੇ ਅੰਦੋਲਨਕਾਰੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 6 ਫਰਵਰੀ ਨੂੰ ਹੋਣ ਵਾਲੇ ਚੱਕਾ ਜਾਮ ਦੀ ਤਿਆਰੀ ‘ਚ ਜੁਟੇ ਹਨ, ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਮੁੜ ਕਿਹਾ ਹੈ ਕਿ ਰਾਜਧਾਨੀ ਦਿੱਲੀ ‘ਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ। ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ‘ਚ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇੱਥੇ ਨਹੀਂ ਆ ਸਕੇ ਉਹ ਆਪੋ-ਆਪਣੀਆਂ ਥਾਵਾਂ ‘ਤੇ 6 ਫਰਵਰੀ ਨੂੰ ਚੱਕਾ ਜਾਮ ਸ਼ਾਂਤੀਪੂਰਨ ਢੰਗ ਨਾਲ ਕਰਨਗੇ। ਇਹ ਜਾਮ ਦਿੱਲੀ ‘ਚ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਕਹਿ ਚੁੱਕੇ ਹਨ ਕਿ ਚੱਕਾ ਜਾਮ ਦੌਰਾਨ ਲੋਕਾਂ ਨੂੰ ਰੋਕ ਕੇ ਖੇਤੀ ਕਾਨੂੰਨ ਦੀਆਂ ਖਾਮੀਆਂ ਦੱਸੀਆਂ ਜਾਣਗੀਆਂ।